ਡਿਊਟੀ ਦੌਰਾਨ ਵਟਸਐਪ ’ਤੇ ਚੈਟਿੰਗ ਕਰਨ ਵਾਲੇ 5 ਪੁਲਸ ਕਰਮਚਾਰੀ ਸਸਪੈਂਡ

11/10/2019 4:50:58 PM

ਜਬਲਪੁਰ-ਸ਼ਹਿਰ ਦੇ ਸੰਵੇਦਨਸ਼ੀਲ ਇਲਾਕੇ ’ਚ ਸ਼ਨੀਵਾਰ ਨੂੰ ਸੁਰੱਖਿਆ ਦੇ ਲਈ ਤਾਇਨਾਤ ਪੁਲਸ ਕਰਮਚਾਰੀਆਂ 'ਚੋਂ 5 ਨੂੰ ਵਟਸਐਪ ’ਤੇ ਚੈਟਿੰਗ ਕਰਨ ਦੇ ਦੋਸ਼ ’ਚ ਸਸਪੈਂਡ ਕਰ ਦਿੱਤਾ ਹੈ। ਇਹ ਪੁਲਸ ਕਰਮਚਾਰੀਆਂ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ’ਚ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਸੀ। ਦੱਸ ਦੇਈਏ ਕਿ ਇਨ੍ਹਾਂ ਪੁਲਸ ਕਰਮਚਾਰੀਆਂ ਨੂੰ ਅਯੁੱਧਿਆ ਮਾਮਲੇ 'ਚ ਸ਼ਨੀਵਾਰ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਸ਼ਹਿਰ 'ਚ ਸਾਵਧਾਨੀ ਦੇ ਤੌਰ ਤੇ ਸੁਰੱਖਿਆ ਬੰਦੋਬਸਤ ਤਹਿਤ ਤਾਇਨਾਤ ਕੀਤਾ ਗਿਆ ਸੀ। 

ਐੱਸ.ਪੀ. ਅਮਿਤ ਸਿੰਘ ਨੇ ਦੱਸਿਆ ਕਿ ਸੁਰੱਖਿਆ ’ਚ ਤੈਨਾਤ 5 ਪੁਲਸ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਵਟਸਐਪ ’ਤੇ ਚੈਟਿੰਗ ਕਰਨ ਦੇ ਦੋਸ਼ ’ਚ ਸਸਪੈਂਡ ਕੀਤਾ ਗਿਆ ਹੈ। ਐੱਸ.ਪੀ. ਨੇ ਸੰਵੇਦਨਸ਼ੀਲ ਇਲਾਕਿਆਂ ’ਚ ਅਚਾਨਕ ਚੈਕਿੰਗ ਦੌਰਾਨ ਇਨ੍ਹਾਂ ਪੁਲਸ ਕਰਮਚਾਰੀਆਂ ਨੂੰ ਸ਼ੋਸ਼ਲ ਮੀਡੀਆ ਦਾ ਇਸਤੇਮਾਲ ਵਰਤੋਂ ਕਰਦੇ ਹੋਏ ਦੇਖਿਆ ਗਿਆ।

 


Iqbalkaur

Content Editor

Related News