ਅਲਵਰ ''ਚ 40 ਕਿਲੋਗ੍ਰਾਮ ਬੀਫ ਸਮੇਤ 5 ਗ੍ਰਿਫਤਾਰ

Wednesday, Aug 01, 2018 - 01:09 AM (IST)

ਅਲਵਰ—ਰਾਜਸਥਾਨ ਦੇ ਅਲਵਰ ਸਥਿਤ ਡਾ. ਅੰਬੇਡਕਰ ਨਗਰ ਦੇ ਅਧੀਨ ਆਉਣ ਵਾਲੇ ਗੋਬਿੰਦਗੜ੍ਹ ਥਾਣਾ ਖੇਤਰ 'ਚ ਚਾਰ ਔਰਤਾਂ ਅਤੇ ਇਸ ਪੁਰਸ਼ ਨੂੰ ਕਥਿਤ ਤੌਰ 'ਤੇ ਬੀਫ ਵੇਚਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸੂਚਨਾ ਨੇੜੇ ਤੇੜੇ ਦੇ ਖੇਤਰ 'ਚ ਫੈਲਣ ਤੋਂ ਬਾਅਦ ਇਲਾਕੇ 'ਚ ਹੜਕੰਪ ਮੱਚ ਗਿਆ।
ਪੁਲਸ ਦਾ ਕਹਿਣਾ ਹੈ ਕਿ ਚਾਰ ਔਰਤਾਂ ਨੂੰ ਕੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਫੜੇ ਗਏ ਵਿਅਕਤੀ ਨੇ ਗਾਂ ਹੱਤਿਆ ਦੀ ਗੱਲ ਸਵੀਕਾਰ ਕੀਤੀ ਹੈ। ਫੜੇ ਗਏ ਲੋਕਾਂ ਕੋਲੋਂ 40 ਕਿਲੋਗ੍ਰਾਮ ਬੀਫ ਮਿਲਿਆ ਹੈ। ਇਸ ਦੇ ਨਮੂਨੇ ਫਰੇਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਹ ਹੀ ਨਹੀਂ ਪੁਲਸ ਇਸ ਮਾਮਲੇ 'ਚ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ ਤਾਂਕਿ ਇਨ੍ਹਾਂ ਦੇ ਹੋਰ ਸਾਥੀਆਂ ਨੂੰ ਫੜਿਆ ਜਾ ਸਕੇ। ਨਾਲ ਹੀ ਇਸ ਤਰ੍ਹਾਂ ਦੇ ਮਾਮਲਿਆਂ 'ਤੇ ਲਗਾਮ ਲਗਾਈ ਜਾ ਸਕੇ।
ਦੱਸ ਦਈਏ ਕਿ ਪਿਛਲੇ ਦਿਨੀਂ ਅਲਵਰ ਜ਼ਿਲੇ ਦੇ ਰਾਮਗੜ੍ਹ ਇਲਾਕੇ ਦੇ ਪਿੰਡ ਲੱਲਾਵਾਂ 'ਚ ਅਕਬਰ ਖਾਨ ਉਰਫ ਰਕਬਰ ਨੂੰ ਗਾਂ ਤਸਕਰ ਦੱਸ ਕੇ ਲੋਕਾਂ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਸੀ। ਦੇਸ਼ ਹੈ ਕਿ ਲੋਕਾਂ ਦੀ ਕੁੱਟਮਾਰ ਨਾਲ ਰਕਬਰ ਦੀ ਮੌਤ ਹੋਈ ਸੀ। ਇਸ ਮਾਮਲੇ 'ਚ ਰਕਬਰ ਦੀ ਪੋਸਟਮਾਰਟਮ ਰਿਪੋਰਟ 'ਚ ਇਕ ਅਹਿਮ ਗੱਲ ਸਾਹਮਣੇ ਆਈ ਸੀ ਕਿ ਸੱਟ ਦੇ ਸਾਰੇ ਨਿਸ਼ਾਨ 12 ਘੰਟੇ ਪਹਿਲਾਂ ਦੇ ਸਨ।


Related News