ਦੁਖਦਾਇਕ ਖ਼ਬਰ: ਵੈਕਸੀਨ ਸਪਲਾਈ ਕਰ ਰਹੇ ਏਅਰ ਇੰਡੀਆ ਦੇ 5 ਪਾਇਲਟਾਂ ਦੀ ਕੋਰੋਨਾ ਨਾਲ ਮੌਤ

Thursday, Jun 03, 2021 - 03:05 PM (IST)

ਦੁਖਦਾਇਕ ਖ਼ਬਰ: ਵੈਕਸੀਨ ਸਪਲਾਈ ਕਰ ਰਹੇ ਏਅਰ ਇੰਡੀਆ ਦੇ 5 ਪਾਇਲਟਾਂ ਦੀ ਕੋਰੋਨਾ ਨਾਲ ਮੌਤ

ਨਵੀਂ ਦਿੱਲੀ- ਦੇਸ਼ 'ਚ ਵੈਕਸੀਨ ਮੁਹਿੰਮ ਤੇਜ਼ ਕਰਨ ਲਈ ਟੀਕੇ ਦੀ ਆਵਾਜਾਈ 'ਚ ਏਅਰ ਇੰਡੀਆ ਦੇ ਜਹਾਜ਼ਾਂ ਦੀ ਮਦਦ ਲਈ ਜਾ ਰਹੀ ਹੈ। ਏਅਰ ਇੰਡੀਆ ਦੇ ਜਹਾਜ਼ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵੈਕਸੀਨ ਨੂੰ ਪਹੁੰਚਾਉਣ ਲਈ ਦਿਨ-ਰਾਤ ਲੱਗੇ ਹੋਏ ਹਨ। ਉੱਥੇ ਹੀ ਬੁਰੀ ਖ਼ਬਰ ਇਹ ਹੈ ਕਿ ਏਅਰ ਇੰਡੀਆ ਦੇ 5 ਅਨੁਭਵੀ ਅਤੇ ਸੀਨੀਅਰ ਪਾਇਲਟਾਂ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਇਸ ਕਾਰਨ ਵੈਕਸੀਨੇਸ਼ਨ ਮੁਹਿੰਮ 'ਤੇ ਅਸਰ ਪੈ ਰਿਹਾ ਹੈ। ਏਅਰ ਇੰਡੀਆ ਦੇ ਅਧਿਕਾਰਤ ਸੂਤਰਾਂ ਅਨੁਸਾਰ ਮਈ 'ਚ ਕੈਪਟਨ ਪ੍ਰਸਾਦ ਕਮਾਰਕਰ, ਕੈਪਟਨ ਸੰਦੀਪ ਰਾਣਾ, ਕੈਪਟਨ ਅਮਿਤੇਸ਼ ਪ੍ਰਸਾਦ, ਕੈਪਟਨ ਜੀ.ਪੀ.ਐੱਸ. ਗਿੱਲ ਅਤੇ ਕੈਪਟਨ ਹਰਸ਼ ਤਿਵਾੜੀ ਦੀ ਕੋਰੋਨਾ ਕਾਰਨ ਮੌਤ ਹੋ ਗਈ। 37 ਸਾਲ ਦੇ ਤਿਵਾੜੀ ਦਾ 30 ਮਈ ਨੂੰ ਦਿਹਾਂਤ ਹੋ ਗਿਆ। ਉਹ ਬੋਇੰਗ777 ਏਅਰਕ੍ਰਾਫ਼ਟ ਦੇ ਫਰਸਟ ਅਫ਼ਸਰ ਸਨ। 

ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਪੰਡਿਤਾਂ ਦੇ 'ਆਨਲਾਈਨ ਪੈਕੇਜ', ਵਿਆਹ, ਸਸਕਾਰ ਸਮੇਤ ਕਈ ਰਸਮਾਂ ਦੇ ਇੰਨੇ ਪੈਸੇ ਕੀਤੇ ਤੈਅ

ਏਅਰ ਇੰਡੀਆ ਦੇ ਪਾਇਲਟਾਂ ਨੇ ਕਈ ਵਾਰ ਚਾਲਕ ਦਲ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ  ਲਈ ਵੈਕਸੀਨ ਦੀ ਮੰਗ ਕੀਤੀ ਹੈ ਪਰ ਉਨ੍ਹਾਂ ਦੀ ਮੰਗ ਹਾਲੇ ਤੱਕ ਪੂਰੀ ਨਹੀਂ ਕੀਤੀ ਜਾ ਸਕੀ। 4 ਮਈ ਨੂੰ ਪਾਇਲਟਾਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਣਗੀਆਂ ਤਾਂ ਏਅਰਲਾਈਨ ਬੰਦ ਕਰ ਦੇਣਗੇ। ਧਮਕੀ ਤੋਂ ਬਾਅਦ ਏਅਰ ਇੰਡੀਆ ਨੇ ਕਿਹਾ ਸੀ ਕਿ ਉਹ ਆਪਣੇ ਕਰਮਚਾਰੀਆਂ ਲਈ ਮਈ ਦੇ ਅੰਤ ਤੱਕ ਵੈਕਸੀਨ ਦੀ ਵਿਵਸਥਾ ਕਰ ਦੇਵੇਗੀ ਪਰ ਟੀਕਾਕਰਨ ਦੇ ਤਿੰਨ ਕੈਂਪਾਂ ਨੂੰ ਇਸ ਲਈ  ਬੰਦ ਕਰ ਦਿੱਤਾ ਗਿਆ, ਕਿਉਂਕਿ ਉੱਥੇ ਵੈਕਸੀਨ ਦੀ ਉਪਲੱਬਧਤਾ ਨਹੀਂ ਸੀ। ਇਸ ਤੋਂ ਬਾਅਦ 15 ਮਈ ਨੂੰ ਫਿਰ ਤੋਂ ਕੈਂਪ ਲਗਾਏ ਗਏ। ਏਅਰ ਇੰਡੀਆ ਪਹਿਲਾਂ 45 ਸਾਲ ਦੀ ਉਮਰ ਤੋਂ ਵੱਧ ਵਾਲੇ ਆਪਣੇ ਕਰਮਚਾਰੀਆਂ ਨੂੰ ਵੈਕਸੀਨ ਦੇਣ 'ਚ ਪਹਿਲ ਦੇ ਰਹੀ ਸੀ।

ਇਹ ਵੀ ਪੜ੍ਹੋ : ਕੋਵਿਡ ਹਸਪਤਾਲ ਬਣਾਉਣ ਲਈ ਅੱਗੇ ਆਇਆ DSGMC, ਦਾਨ ਕੀਤਾ ਸੋਨਾ-ਚਾਂਦੀ


author

DIsha

Content Editor

Related News