ਵੈਸ਼ਣੋ ਦੇਵੀ ਯਾਤਰਾ : ਮਹਾਂ ਅਸ਼ਟਮੀ ’ਤੇ 44,995 ਸ਼ਰਧਾਲੂਆਂ ਨੇ ਲੁਆਈ ਭਵਨ ’ਚ ਹਾਜ਼ਰੀ

Monday, Oct 23, 2023 - 10:28 AM (IST)

ਵੈਸ਼ਣੋ ਦੇਵੀ ਯਾਤਰਾ : ਮਹਾਂ ਅਸ਼ਟਮੀ ’ਤੇ 44,995 ਸ਼ਰਧਾਲੂਆਂ ਨੇ ਲੁਆਈ ਭਵਨ ’ਚ ਹਾਜ਼ਰੀ

ਕਟੜਾ (ਅਮਿਤ)- ਜਿੱਥੇ ਇਕ ਪਾਸੇ ਸ਼ਨੀਵਾਰ ਨੂੰ ਯਾਤਰਾ ’ਚ ਵਾਧੇ ਕਾਰਨ ਵੈਸ਼ਣੋ ਦੇਵੀ ਭਵਨ ਵਿਖੇ ਰਜਿਸਟ੍ਰੇਸ਼ਨ ਰੂਮ ਨੂੰ ਢਾਈ ਘੰਟੇ ਪਹਿਲਾਂ ਹੀ ਬੰਦ ਕਰਨਾ ਪਿਆ ਸੀ, ਉਥੇ ਹੀ ਐਤਵਾਰ ਨੂੰ ਵੀ ਸ਼ਰਧਾਲੂਆਂ ਦੀ ਗਿਣਤੀ ’ਚ ਕਾਫੀ ਵਾਧਾ ਵੇਖਿਆ ਗਿਆ, ਜਿਸ ਕਾਰਨ ਐਤਵਾਰ ਨੂੰ ਵੀ ਤੈਅ ਸਮੇਂ ਤੋਂ 40 ਮਿੰਟ ਪਹਿਲਾਂ ਹੀ 44,995 ਸ਼ਰਧਾਲੂਆਂ ਵੱਲੋਂ ਯਾਤਰਾ ਰਜਿਸਟ੍ਰੇਸ਼ਨ ਆਰ. ਐੱਫ. ਆਈ. ਡੀ. ਹਾਸਲ ਕਰ ਲੈਣ ਕਾਰਨ ਰਜਿਸਟ੍ਰੇਸ਼ਨ ਰੂਮ ਨੂੰ ਬੰਦ ਕਰ ਦਿੱਤਾ ਗਿਆ। ਅੰਕੜੇ ਦੱਸਦੇ ਹਨ ਕਿ ਅਸ਼ਟਮੀ ’ਤੇ ਵੀ ਸ਼ਰਧਾਲੂਆਂ ਦੀ ਗਿਣਤੀ ’ਚ ਵਾਧਾ ਦਰਜ ਕੀਤਾ ਗਿਆ ਹੈ। ਚੱਲ ਰਹੇ ਨਰਾਤਿਆਂ ’ਚ ਹੁਣ ਤੱਕ 3,32,870 ਸ਼ਰਧਾਲੂਆਂ ਨੇ ਵੈਸ਼ਣੋ ਦੇਵੀ ਭਵਨ ਵਿਖੇ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਨੇ ਕੀਤੀ ਮਾਤਾ ਵੈਸ਼ਣੋ ਦੇਵੀ ਮੰਦਰ ਜਾ ਕੇ ਪੂਜਾ, 'ਲਾਈਵ ਦਰਸ਼ਨ' ਸੇਵਾ ਕੀਤੀ ਸ਼ੁਰੂ

ਰਜਿਸਟ੍ਰੇਸ਼ਨ ਰੂਮ ਤੋਂ ਪ੍ਰਾਪਤ ਅੰਕੜਿਆਂ ਦੀ ਗੱਲ ਕਰੀਏ ਤਾਂ ਪਹਿਲੇ ਨਰਾਤੇ ਨੂੰ 45,000 ਸ਼ਰਧਾਲੂ, ਦੂਜੇ ਨਰਾਤੇ ਨੂੰ 41,164 ਸ਼ਰਧਾਲੂ, ਤੀਜੇ ਨਰਾਤੇ ਨੂੰ 41,523 ਸ਼ਰਧਾਲੂ, ਚੌਥੇ ਨਰਾਤੇ ਨੂੰ 41,345 ਸ਼ਰਧਾਲੂ, ਪੰਜਵੇਂ ਨਰਾਤੇ ਨੂੰ 35,471, ਛੇਵੇਂ ਨਰਾਤੇ ਨੂੰ 38,572 ਸ਼ਰਧਾਲੂਆਂ ਨੇ ਅਤੇ ਸੱਤਵੇਂ ਨਰਾਤੇ ’ਤੇ 44,800 ਸ਼ਰਧਾਲੂਆਂ ਨੇ ਵੈਸ਼ਣੋ ਦੇਵੀ ਮੰਦਰ ’ਚ ਮੱਥਾ ਟੇਕਿਆ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਜੇ ਸੋਮਵਾਰ ਨੂੰ ਰਾਮ ਨੌਮੀ ’ਤੇ ਇਸੇ ਤਰ੍ਹਾਂ ਹੀ ਸ਼ਰਧਾਲੂਆਂ ਦੀ ਗਿਣਤੀ ’ਚ ਵਾਧਾ ਰਿਹਾ ਤਾਂ ਇਸ ਵਾਰ ਨਰਾਤਿਆਂ ਦੌਰਾਨ 3.75 ਲੱਖ ਸ਼ਰਧਾਲੂ ਵੈਸ਼ਣੋ ਦੇਵੀ ਭਵਨ ’ਚ ਮੱਥਾ ਟੇਕ ਲੈਣਗੇ। ਵੈਸ਼ਣੋ ਦੇਵੀ ਭਵਨ ਦੀ ਗੱਲ ਕਰੀਏ ਤਾਂ ਮੌਸਮ ’ਚ ਆਏ ਬਦਲਾਅ ਕਾਰਨ ਵੈਸ਼ਣੋ ਦੇਵੀ ਭਵਨ ’ਚ ਸਵੇਰੇ-ਸ਼ਾਮ ਠੰਡ ਨੇ ਦਸਤਕ ਦੇ ਦਿੱਤੀ ਹੈ, ਜਿਸ ਨੂੰ ਵੇਖਦੇ ਹੋਏ ਸ਼ਰਧਾਲੂ ਆਪਣੇ ਕੋਲ ਗਰਮ ਕੱਪੜੇ ਰੱਖਦੇ ਹੋਏ ਕਟੜਾ ਤੋਂ ਚੜ੍ਹਾਈ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ਰਧਾਲੂ ‘ਜੈ ਮਾਤਾ ਦੀ’ ਦੇ ਜੈਕਾਰੇ ਲਾਉਂਦੇ ਹੋਏ, ਮੱਥੇ ’ਤੇ ਮਾਤਾ ਦੀ ਪੱਟੀ ਬੰਨ੍ਹ ਕੇ ਵੈਸ਼ਣੋ ਦੇਵੀ ਯਾਤਰਾ ਲਈ ਅੱਗੇ ਵਧ ਰਹੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News