ਪ੍ਰਧਾਨ ਮੰਤਰੀ ਮੋਦੀ ਕੈਬਨਿਟ ਦੇ ਵਿਸਥਾਰ ’ਚ ਇਹ 43 ਆਗੂ ਚੁੱਕਣਗੇ ‘ਸਹੁੰ’

Wednesday, Jul 07, 2021 - 04:58 PM (IST)

ਪ੍ਰਧਾਨ ਮੰਤਰੀ ਮੋਦੀ ਕੈਬਨਿਟ ਦੇ ਵਿਸਥਾਰ ’ਚ ਇਹ 43 ਆਗੂ ਚੁੱਕਣਗੇ ‘ਸਹੁੰ’

ਨਵੀਂ ਦਿੱਲੀ— ਮੋਦੀ ਕੈਬਨਿਟ ਦਾ ਅੱਜ ਯਾਨੀ ਕਿ ਬੁੱਧਵਾਰ ਸ਼ਾਮ 6 ਵਜੇ ਫੇਰਬਦਲ ਅਤੇ ਵਿਸਥਾਰ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਦੀ ਕੈਬਨਿਟ ’ਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਗਿਣਤੀ 43 ਹੈ, ਜੋ ਕਿ ਸ਼ਾਮ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।

ਇਹ ਵੀ ਪੜ੍ਹੋ: ਅਨੁਰਾਗ ਸਮੇਤ ਕਈ ਮੰਤਰੀਆਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਸ਼ਾਮ 6 ਵਜੇ ਹੋਵੇਗਾ ਕੇਂਦਰੀ ਕੈਬਨਿਟ ਦਾ ਵਿਸਥਾਰ

PunjabKesariਇਸ ਲਿਸਟ ’ਚ ਕਾਂਗਰਸ ਪਾਰਟੀ ਤੋਂ ਆਏ ਜੋਤੀਰਾਦਿਤਿਆ ਸਿੰਧੀਆ, ਇਸ ਤੋਂ ਇਲਾਵਾ ਨਾਰਾਇਣ ਤਾਤੂ ਰਾਣੇ, ਸਰਬਾਨੰਦ ਸੋਨੇਵਾਲ, ਡਾ. ਵਰਿੰਦਰ ਕੁਮਾਰ, ਰਾਮਚੰਦਰ ਪ੍ਰਸਾਦ ਸਿੰਘ, ਅਸ਼ਵਨੀ ਵੈਸ਼ਣਵ, ਪਸ਼ੂਪਤੀ ਕੁਮਾਰ ਪਾਰਸ, ਕਿਰਿਨ ਰਿਜਿਜੁ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁਖ ਮੰਡਵੀਆ ਸਮੇਤ ਕਈ ਹੋਰ ਨੇਤਾਵਾਂ ਦੇ ਨਾਂ ਇਸ ਲਿਸਟ ’ਚ ਸ਼ਾਮਲ ਹਨ। 

ਇਹ ਵੀ ਪੜ੍ਹੋ: ਫੇਰਬਦਲ ਤੋਂ ਪਹਿਲਾਂ ਮੋਦੀ ਕੈਬਨਿਟ ’ਚੋਂ ਬਾਹਰ ਹੋਏ ਇਹ ਵੱਡੇ ਚਿਹਰੇ

PunjabKesariਇਸ ਤੋਂ ਇਲਾਵਾ ਭੂਪਿੰਦਰ ਯਾਦਵ, ਅਨੂੰਪਿ੍ਰਆ ਪਟੇਲ, ਪਰੂਸ਼ੋਤਮ ਰੂਪਾਲਾ, ਜੀ ਕਿਸ਼ਨ ਰੈੱਡੀ, ਅਨੁਰਾਗ ਸਿੰਘ ਠਾਕੁਰ, ਸੱਤਿਆਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰੰਦਲਾਜੇ, ਮੀਨਾਕਸ਼ੀ ਲੇਖੀ, ਅਜੇ ਭੱਟ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।  ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 10 ਮੰਤਰੀਆਂ ਦਾ ਪ੍ਰਮੋਸ਼ਨ ਕੀਤਾ ਗਿਆ ਹੈ, ਜਦਕਿ ਕੈਬਨਿਟ ’ਚ 33 ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਅੱਜ ਸ਼ਾਮ ਇਹ ਨੇਤਾ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ।


author

Tanu

Content Editor

Related News