ਦੇਸ਼ ''ਚ ਕੋਰੋਨਾ ਦੇ 43 ਮਾਮਲਿਆਂ ਦੀ ਪੁਸ਼ਟੀ, ਯਾਤਰੀਆਂ ਨੂੰ ਕੀਤੀ ਗਈ ਇਹ ਖਾਸ ਅਪੀਲ

Monday, Mar 09, 2020 - 05:27 PM (IST)

ਦੇਸ਼ ''ਚ ਕੋਰੋਨਾ ਦੇ 43 ਮਾਮਲਿਆਂ ਦੀ ਪੁਸ਼ਟੀ, ਯਾਤਰੀਆਂ ਨੂੰ ਕੀਤੀ ਗਈ ਇਹ ਖਾਸ ਅਪੀਲ

ਨਵੀਂ ਦਿੱਲੀ (ਵਾਰਤਾ)— ਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤ ਕੁੱਲ 43 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚ ਕੇਰਲ ਦੇ ਉਹ 3 ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਮੁਤਾਬਕ ਬਾਕੀ 40 ਮਾਮਲੇ ਵਾਇਰਸ ਨਾਲ ਸੰਬੰਧਤ ਹਨ। ਇੱਥੇ ਦੱਸ ਦੇਈਏ ਕਿ ਕੇਰਲ 'ਚ ਐਤਵਾਰ ਨੂੰ ਜਿਨ੍ਹਾਂ 5 ਨਵੇਂ ਮਾਮਲਿਆਂ ਦਾ ਪਤਾ ਲੱਗਾ ਸੀ, ਉਨ੍ਹਾਂ 'ਚੋਂ 3 ਲੋਕ ਅਜਿਹੇ ਹਨ, ਜਿਨ੍ਹਾਂ ਨੇ ਹਾਲ ਹੀ 'ਚ ਇਟਲੀ ਦੀ ਯਾਤਰਾ ਕੀਤੀ ਸੀ ਅਤੇ ਦੋ ਹੋਰ ਉਨ੍ਹਾਂ ਦੇ ਪਰਿਵਾਰ ਮੈਂਬਰ ਹਨ ਜੋ ਉਨ੍ਹਾਂ ਦੇ ਸੰਪਰਕ ਵਿਚ ਆਏ ਸਨ। ਇਨ੍ਹਾਂ ਲੋਕਾਂ ਨੇ ਹਾਲ ਹੀ 'ਚ ਇਕ ਪਰਿਵਾਰਕ ਸਮਾਰੋਹ 'ਚ ਹਿੱਸਾ ਲਿਆ ਸੀ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ। 

ਦੇਸ਼ 'ਚ ਕੋਰੋਨਾ ਵਾਇਰਸ ਦੇ 3003 ਨਮੂਨਿਆਂ ਦੀ ਜਾਂਚ 'ਚੋਂ 43 ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 2694 ਨਮੂਨੇ ਨੈਗੇਟਿਵ ਪਾਏ ਗਏ ਹਨ। ਹੁਣ ਤਕ ਵਿਦੇਸ਼ਾਂ ਤੋਂ ਆਉਣ ਵਾਲੀਆਂ 8,255 ਉਡਾਣਾਂ ਦੇ ਕੁੱਲ 8,74, 708 ਯਾਤਰੀਆਂ ਦੀ ਹਵਾਈ ਅੱਡਿਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 1921 ਦੇ ਕੋਰੋਨਾ ਨਾਲ ਪੀੜਤ ਹੋਣ ਦਾ ਸ਼ੱਕ ਹੈ। ਇਨ੍ਹਾਂ 'ਚੋਂ 177 ਨੂੰ ਹਸਪਤਾਲ 'ਚ ਭਰਤੀ ਕੀਤਾ ਗਿਆ ਹੈ। ਕੁੱਲ 33,599 ਯਾਤਰੀਆਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ ਅਤੇ 21,867 ਯਾਤਰੀਆਂ ਦੀ ਨਿਗਰਾਨੀ ਦਾ ਸਮਾਂ ਪੂਰਾ ਹੋ ਚੁੱਕਾ ਹੈ। ਦੇਸ਼ 'ਚ ਆਉਣ ਵਾਲੇ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਵਾਈ ਅੱਡਿਆਂ 'ਤੇ ਸਵੈ-ਘੋਸ਼ਣਾ ਫਾਰਮ ਭਰਦੇ ਸਮੇਂ ਆਪਣੀ ਯਾਤਰਾ ਦੀ ਪੂਰੀ ਜਾਣਕਾਰੀ ਸਪੱਸ਼ਟ ਰੂਪ ਨਾਲ ਦੇਵੇ ਅਤੇ ਇਹ ਦੱਸੇ ਕਿ ਉਹ ਕਿੰਨਾ-ਕਿੰਨਾ ਥਾਵਾਂ ਦੀ ਯਾਤਰਾ ਕਰ ਚੁੱਕੇ ਹਨ। ਚੰਗੀ ਗੱਲ ਇਹ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਮੌਤ ਦਾ ਕੋਈ ਮਾਮਲਾ ਨਹੀਂ ਹੈ।


author

Tanu

Content Editor

Related News