ਬਜਟ 'ਚ ਵਿੱਤ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ ਕੀਤੇ ਵੱਡੇ ਐਲਾਨ

Tuesday, Jul 23, 2024 - 04:20 PM (IST)

ਬਜਟ 'ਚ ਵਿੱਤ ਮੰਤਰੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ ਕੀਤੇ ਵੱਡੇ ਐਲਾਨ

ਨਵੀਂ ਦਿੱਲੀ- ਸਾਲ 2024-25 ਦੇ ਕੇਂਦਰੀ ਬਜਟ ਵਿਚ ਜੰਮੂ-ਕਸ਼ਮੀਰ ਨੂੰ 42,277.74 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਪਿਛਲੇ ਵਿੱਤੀ ਸਾਲ 'ਚ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਦਿੱਤੇ ਗਏ 41,751.44  ਕਰੋੜ ਰੁਪਏ ਤੋਂ 1.2 ਫ਼ੀਸਦੀ ਦੀ ਮਾਮੂਲੀ ਵਾਧੇ ਨੂੰ ਦਰਸਾਉਂਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਸਾਲ 2024-25 ਦਾ ਆਮ ਬਜਟ ਪੇਸ਼ ਕੀਤਾ। ਜੰਮੂ-ਕਸ਼ਮੀਰ ਵਿਚ ਸਾਧਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੇਂਦਰੀ ਮਦਦ ਦੇ ਰੂਪ ਵਿਚ 40,619.3 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਬਜਟ ਦਸਤਾਵੇਜ਼ ਮੁਤਾਬਕ ਇਸ ਰਾਸ਼ੀ ਵਿਚ ਭਾਰਤ ਦੀ ਸੰਕਟਕਾਲੀਨ ਫੰਡ ਪੇਸ਼ਗੀ ਵਜੋਂ ਮਨਜ਼ੂਰ ਕੀਤੇ 7,900 ਕਰੋੜ ਰੁਪਏ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਬਜਟ 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਿਹਾਰ ਨੂੰ ਦਿੱਤੀ ਐਕਸਪ੍ਰੈੱਸ-ਵੇਅ ਦੀ ਸੌਗਾਤ

ਸਰਕਾਰ ਨੇ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਹੋਏ ਖਰਚਿਆਂ ਨੂੰ ਪੂਰਾ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਆਫ਼ਤ ਪ੍ਰਤੀਕਿਰਿਆ ਫੰਡ 'ਚ ਗ੍ਰਾਂਟ ਵਜੋਂ ਜੰਮੂ ਅਤੇ ਕਸ਼ਮੀਰ ਨੂੰ 279 ਕਰੋੜ ਰੁਪਏ ਅਲਾਟ ਕੀਤੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ 624 ਮੈਗਾਵਾਟ ਕਿਰੂ ਹਾਈਡ੍ਰੋਪਾਵਰ ਪ੍ਰਾਜੈਕਟ (HEP) ਲਈ 130 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਦੋਂ ਕਿ 800 ਮੈਗਾਵਾਟ ਰੈਟਲ ਹਾਈਡਰੋ ਪਾਵਰ ਪ੍ਰਾਜੈਕਟ ਲਈ 476.44 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਇਹ ਵੀ ਪੜ੍ਹੋ- Higher Education ਲਈ 10 ਲੱਖ ਰੁਪਏ ਤਕ ਦਾ ਲੋਨ ਦੇਵੇਗੀ ਸਰਕਾਰ, ਬਜਟ ਦੌਰਾਨ ਹੋਇਆ ਐਲਾਨ

ਇਸ ਦੇ ਨਾਲ ਹੀ ਝੇਲਮ ਅਤੇ ਤਵੀ ਹੜ੍ਹ ਰਿਕਵਰੀ ਪ੍ਰਾਜੈਕਟ ਦੇ ਖਰਚ ਨੂੰ ਪੂਰਾ ਕਰਨ ਲਈ 500 ਕਰੋੜ ਰੁਪਏ ਦੀ ਗਰਾਂਟ ਦਿੱਤੀ ਗਈ। ਬਜਟ ਦਸਤਾਵੇਜ਼ ਮੁਤਾਬਕ ਬੁਨਿਆਂਦੀ ਢਾਂਚਾ ਪ੍ਰਾਜੈਕਟਾਂ ਲਈ ਸਾਧਨਾਂ ਵਿਚ ਕਮੀ ਨੂੰ ਪੂਰਾ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪੂੰਜੀਗਤ ਖਰਚ 'ਚ ਮਦਦ ਦੇ ਤੌਰ 'ਤੇ 101.77 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਕੇਂਦਰ ਨੇ 42,277.74 ਕਰੋੜ ਰੁਪਏ ਦੇ ਕੁੱਲ ਬਜਟ ਤੋਂ ਇਲਾਵਾ ਜੰਮੂ ਕਸ਼ਮੀਰ ਪੁਲਸ ਨੂੰ ਵੀ 9,789.42 ਕਰੋੜ ਰੁਪਏ ਅਲਾਟ ਕੀਤੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News