41 ਦੇ ਗਣੇਸ਼ ਨੇ 24 ਸਾਲ ਉਮਰ ਦੱਸ ਦਿੱਤੀ ਸੀ ਪ੍ਰੀਖਿਆ, 2 ਬੱਚਿਆਂ ਦਾ ਹੈ ਪਿਤਾ (ਤਸਵੀਰਾਂ)

Saturday, Jun 03, 2017 - 11:13 AM (IST)

41 ਦੇ ਗਣੇਸ਼ ਨੇ 24 ਸਾਲ ਉਮਰ ਦੱਸ ਦਿੱਤੀ ਸੀ ਪ੍ਰੀਖਿਆ, 2 ਬੱਚਿਆਂ ਦਾ ਹੈ ਪਿਤਾ (ਤਸਵੀਰਾਂ)

ਪਟਨਾ— ਬਿਹਾਰ ਇੰਟਰਮੀਡੀਏਟ ਆਰਟਸ ਟਾਪਰ ਗਣੇਸ਼ ਕੁਮਾਰ ਦੀ ਉਮਰ 41 ਸਾਲ ਹੈ ਅਤੇ ਉਸ ਨੇ ਖੁਦ ਨੂੰ 24 ਸਾਲ ਦਾ ਦੱਸ ਕੇ ਪ੍ਰੀਖਿਆ ਦਿੱਤੀ ਸੀ। ਪੁੱਛ-ਗਿੱਛ 'ਚ ਪਤਾ ਲੱਗਾ ਕਿ ਉਹ 2 ਬੱਚਿਆਂ ਦਾ ਪਿਤਾ ਵੀ ਹੈ। ਗਣੇਸ਼ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 3 ਦਿਨਾਂ 'ਚ ਸੰਤੋਸ਼ਜਨਕ ਜਵਾਬ ਨਾ ਦੇਣ 'ਤੇ ਗਣੇਸ਼ ਦਾ ਰਿਜਲਟ ਰੱਦ ਕਰ ਦਿੱਤਾ ਜਾਵੇਗਾ। ਸ਼ਿਕਾਇਤ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਰ ਰਾਤ ਉਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਦੀ ਆਰਟਸ ਟਾਪਰ ਰੂਬੀ ਰਾਏ ਦੀ ਵੀ ਫਰਜ਼ੀਵਾੜੇ ਕਾਰਨ ਗ੍ਰਿਫਤਾਰੀ ਹੋਈ ਸੀ ਅਤੇ ਉਸ ਦਾ ਰਿਜਲਟ ਰੱਦ ਕਰ ਦਿੱਤਾ ਗਿਆ ਸੀ। ਬੋਰਡ ਚੇਅਰਮੈਨ ਆਨੰਦ ਕਿਸ਼ੋਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਗਣੇਸ਼ ਨੇ 18 ਸਾਲ ਘੱਟ ਉਮਰ ਦਿਖਾ ਕੇ ਫਾਰਮ ਭਰਿਆ ਸੀ ਅਤੇ ਪ੍ਰੀਖਿਆ ਦਿੱਤੀ ਸੀ। ਇਸ ਤੋਂ ਪਹਿਲਾਂ 1990 'ਚ ਉਸ ਨੇ ਸੀ.ਆਰ.ਐੱਸ.ਆਰ. ਹਾਈ ਸਕੂਲ ਗਿਰੀਡੀਹ ਤੋਂ ਮੈਟ੍ਰਿਕ ਪਾਸ ਕੀਤੀ ਸੀ। ਉਦੋਂ ਉਸ ਨੇ ਫਾਰਮ 'ਚ ਜਨਮ ਤਰੀਕ 7 ਨਵੰਬਰ 1975 ਦਰਜ ਕੀਤੀ ਸੀ। ਉਸ ਸਮੇਂ ਆਪਣਾ ਨਾਂ ਗਣੇਸ਼ ਰਾਮ ਅਤੇ ਪਿਤਾ ਦਾ ਨਾਂ ਸ਼ੰਕਰ ਨਾਥ ਰਾਮ ਲਿਖਿਆ ਸੀ। ਉਸ ਸਮੇਂ ਉਸ ਨੂੰ 491 ਅੰਕ ਆਏ ਸਨ। ਉਸ ਤੋਂ ਬਾਅਦ ਉਮਰ ਨੂੰ ਘੱਟ ਕਰਨ ਲਈ ਉਸ ਨੇ 2015 'ਚ ਸਮਸਤੀਪੁਰ ਦੇ ਸੰਜੇ ਗਾਂਧੀ ਹਾਈ ਸਕੂਲ ਤੋਂ ਮੈਟ੍ਰਿਕ ਦੀ ਫਿਰ ਪ੍ਰੀਖਿਆ ਦਿੱਤੀ। ਮੈਟ੍ਰਿਕ ਦੀ ਪ੍ਰੀਖਿਆ 'ਚ ਇਸ ਵਾਰ ਉਸ ਨੇ ਆਪਣਾ ਨਾਂ ਗਣੇਸ਼ ਕੁਮਾਰ ਰੱਖਿਆ ਅਤੇ ਜਨਮ ਤਰੀਕ 2 ਜੂਨ 1993 ਕਰ ਲਈ। ਪਿਤਾ ਦਾ ਨਾਂ ਸ਼ੰਕਰ ਨਾਥ ਰਾਮ ਵੀ ਰੱਖਿਆ। ਇਸੇ ਜਨਮ ਤਰੀਕ 'ਤੇ ਉਸ ਨੇ 2017 'ਚ ਇੰਟਰ ਆਰਟਸ ਸਟ੍ਰੀਮ 'ਚ ਪ੍ਰੀਖਿਆ ਦਿੱਤੀ।PunjabKesariਬੋਰਡ ਚੇਅਰਮੈਨ ਨੇ ਦੱਸਿਆ ਕਿ ਸਮਸਤੀਪੁਰ ਦੇ ਜਿਸ ਸੰਜੇ ਗਾਂਧੀ ਸਕੂਲ ਤੋਂ ਗਣੇਸ਼ ਨੇ 2015 'ਚ ਮੈਟ੍ਰਿਕ ਕੀਤਾ ਸੀ ਅਤੇ ਜਿੱਥੋਂ ਇੰਟਰ (ਆਰ.ਐੱਨ.ਐੱਸ.ਜੇ.ਐੱਨ. ਸਕੂਲ) ਕੀਤਾ, ਦੋਹਾਂ ਦੀ ਮਾਨਤਾ ਮੁਅੱਤਲ ਕੀਤੀ ਗਈ ਹੈ। ਕੇਸ ਵੀ ਦਰਜ ਕਰਵਾਇਆ ਗਿਆ ਹੈ। ਸਕੂਲ ਪ੍ਰਬੰਧਨ ਤੋਂ ਜਵਾਬ ਮੰਗਿਆ ਗਿਆ ਹੈ। ਸੰਤੋਸ਼ਜਨਕ ਉੱਤਰ ਨਾ ਮਿਲਣ 'ਤੇ ਮਾਨਤਾ ਰੱਦ ਹੋਵੇਗੀ। ਆਰਟਸ ਟਾਪਰ ਗਣੇਸ ਕੁਮਾਰ ਨੇ ਦੱਸਿਆ ਕਿ ਉਸ ਨੇ 2 ਵਾਰ ਮੈਟ੍ਰਿਕ ਦੀ ਪ੍ਰੀਖਿਆ ਨਹੀਂ ਦਿੱਤੀ। ਉਸ ਦੀ ਉਮਰ 24 ਸਾਲ ਹੈ। ਉਕਤ ਸਮੇਂ ਪੜ੍ਹਾਈ ਨਹੀਂ ਹੋਈ ਸੀ, ਇਸ ਲਈ ਪ੍ਰੀਖਿਆ ਦਿੱਤੀ। ਅਜਿਹਾ ਲੱਗਾ ਕਿ ਅਸੀਂ ਕਦੇ ਵੀ ਪੜ੍ਹ ਸਕਦੇ ਹਾਂ, ਇਸ ਲਈ ਫਾਰਮ ਭਰ ਦਿੱਤਾ। ਗਲਤ ਕੀਤਾ ਇਹ ਨਹੀਂ ਪਤਾ ਸੀ।PunjabKesari

 


Related News