ਬਜਟ ਸੈਸ਼ਨ ਤੋਂ ਪਹਿਲਾਂ 400 ਤੋਂ ਵੱਧ ਸੰਸਦ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ, ਦਫ਼ਤਰ ਆਉਣ ’ਤੇ ਰੋਕ

Sunday, Jan 09, 2022 - 03:05 PM (IST)

ਬਜਟ ਸੈਸ਼ਨ ਤੋਂ ਪਹਿਲਾਂ 400 ਤੋਂ ਵੱਧ ਸੰਸਦ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ, ਦਫ਼ਤਰ ਆਉਣ ’ਤੇ ਰੋਕ

ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ ਅਤੇ ਰਾਜ ਸਭਾ ਸਕੱਤਰੇਤਾਂ ਅਤੇ ਸੰਬੰਧਤ ਸੇਵਾਵਾਂ ਨਾਲ ਜੁੜੇ ਕਰੀਬ 400 ਕਰਮੀ ਪਿਛਲੇ ਕੁਝ ਦਿਨਾਂ ’ਚ ਕੋਰੋਨਾ ਨਾਲ ਪੀੜਤ ਪਾਏ ਗਏ ਹਨ, ਜਿਸ ਦੇ ਨਤੀਜੇ ਵਜੋਂ ਕਰਮੀਆਂ ਨੂੰ ਦਫ਼ਤਰ ਆਉਣ ਤੋਂ ਰੋਕ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ, ਰਾਜ ਸਭਾ ਸਕੱਤਰੇਤ ਦੇ 65 ਕਰਮੀ, ਲੋਕ ਸਭਾ ਸਕੱਤਰੇਤ ਦੇ 200 ਅਤੇ ਸੰਬੰਧਤ ਸੇਵਾਵਾਂ ਦੇ 133 ਕਰਮੀ 4 ਜਨਵਰੀ ਤੋਂ 8 ਜਨਵਰੀ ਦਰਮਿਆਨ ਨਿਯਮਿਤ ਕੋਰੋਨਾ ਜਾਂਚ ’ਚ ਪੀੜਤ ਪਾਏ ਗਏ ਹਨ। ਇਹ ਘਟਨਾਕ੍ਰਮ ਸੰਸਦ ਦੇ ਬਜਟ ਸੈਸ਼ਨ ਤੋਂ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਹੈ। ਬਜਟ ਸੈਸ਼ਨ ਆਮ ਤੌਰ ’ਤੇ ਜਨਵਰੀ ਦੇ ਅੰਤ ’ਚ ਸ਼ੁਰੂ ਹੁੰਦਾ ਹੈ। ਕਰਮੀਆਂ ’ਚ ਕੋਰੋਨਾ ਸੰਕਰਮਣ ਦੇ ਮਾਮਲਿਆਂ ’ਚ ਵਾਧੇ ਤੋਂ ਬਾਅਦ ਰਾਜ ਸਭਾ ਸਕੱਤਰੇਤ ਨੇ ਅਧਿਕਾਰੀਆਂ ਅਤੇ ਕਰਮੀਆਂ ਦੀ ਹਾਜ਼ਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਨਵੇਂ ਨਿਰਦੇਸ਼ਾਂ ਅਨੁਸਾਰ ਉੱਚ ਸਕੱਤਰ ਜਾਂ ਕਾਰਜਕਾਰੀ ਅਧਿਕਾਰੀ ਦੇ ਅਹੁਦੇ ਤੋਂ ਹੇਠਾਂ ਦੇ 50 ਫੀਸਦੀ ਅਧਿਕਾਰੀਆਂ ਅਤੇ ਕਰਮੀਆਂ ਲਈ ਇਸ ਮਹੀਨੇ ਦੇ ਅੰਤ ਤੱਕ ਘਰੋਂ ਕੰਮ ਕਰਨਾ ਜ਼ਰੂਰੀ ਕੀਤਾ ਗਿਆ ਹੈ। ਇਹ ਗਿਣਤੀ ਕੁੱਲ ਕਰਮੀਆਂ ਦਾ ਲਗਭਗ 65 ਫੀਸਦੀ ਹੈ। 

ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ’ਤੇ PM ਮੋਦੀ ਦਾ ਵੱਡਾ ਐਲਾਨ, ਹਰ ਸਾਲ 26 ਦਸੰਬਰ ਨੂੰ ਮਨਾਇਆ ਜਾਵੇਗਾ ‘ਵੀਰ ਬਾਲ ਦਿਵਸ’

ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸਥਿਤੀ ਦੀ ਸਮੀਖਿਆ ਕੀਤੀ ਅਤੇ ਨਿਰਦੇਸ਼ ਦਿੱਤਾ ਕਿ ਬਜਟ ਸੈਸ਼ਨ ਤੋਂ ਪਹਿਲਾਂ ਸਕੱਤਰੇਤ ਦੇ ਅਧਿਕਾਰੀਆਂ ਅਤੇ ਕਰਮੀਆਂ ਦਰਮਿਆਨ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜ਼ਰੂਰੀ ਉਪਾਅ ਕੀਤੇ ਜਾਣ। ਦਿਵਯਾਂਗ ਅਤੇ ਗਰਭਵਤੀ ਔਰਤਾਂ ਨੂੰ ਦਫ਼ਤਰ ’ਚ ਆਉਣ ਤੋਂ ਛੋਟ ਹੈ। ਨਾਇਡੂ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਸਾਰੇ ਅਧਿਕਾਰੀਆਂ ਅਤੇ ਕਰਮੀਆਂ ਦੀ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਜਾਵੇ ਅਤੇ ਪੀੜਤਾਂ ਦੇ ਠੀਕ ਹੋਣ ਤੋਂ ਬਾਅਦ ਵੀ ਸਖ਼ਤ ਨਿਗਰਾਨੀ ਰੱਖੀ ਜਾਵੇ ਅਤੇ ਜ਼ਰੂਰਤ ਪੈਣ ’ਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਅਤੇ ਇਲਾਜ ’ਚ ਮਦਦ ਕੀਤੀ ਜਾਵੇ। ਲੋਕ ਸਭਾ ਸਕੱਤਰੇਤ ਨੇ ਹਾਲ ’ਚ ਇਕ ਸਰਕੁਲਰ ’ਚ ਕਿਹਾ ਕਿ ਉੱਚ ਸਕੱਤਰ ਪੱਧਰ ਤੋਂ ਹੇਠਾਂ ਦੇ 50 ਫੀਸਦੀ ਅਧਿਕਾਰੀ ਆਪਣੇ ਸੰਬੰਧਤ ਡਾਇਰੈਕਟਰਾਂ ਵਲੋਂ ਤੈਅ ਕੀਤੇ ਗਏ ਰੋਟੇਸ਼ਨ ਅਨੁਸਾਰ ਦਫ਼ਤਰ ’ਚ ਹਾਜ਼ਰ ਹੋਣਗੇ। ਕਿਸੇ ਵਿਸ਼ੇਸ਼ ਦਿਨ ’ਤੇ ਦਫ਼ਤਰ ਆਉਣ ਵਾਲੇ ਸਾਰੇ ਕਰਮੀਆਂ ਦੇ ਆਉਣ ਦੇ ਸਮੇਂ ਨੂੰ ਸਵੇਰੇ 10 ਵਜੇ ਤੋਂ 10.30 ਵਜੇ ਦਰਮਿਆਨ ਵੱਖ-ਵੱਖ ਕਰ ਦਿੱਤਾ ਗਿਆ ਹੈ ਅਤੇ ਇਸ ਦੇ ਅਨੁਰੂਪ ਉਹ ਦਫ਼ਤਰ ਤੋਂ ਵੱਖ-ਵੱਖ ਸਮੇਂ ’ਤੇ ਬਾਹਰ ਜਾਣਗੇ ਤਾਂ ਕਿ ਲਿਫ਼ਟ ਅਤੇ ਗਲਿਆਰਿਆਂ ’ਚ ਭੀੜ ਘੱਟ ਹੋਵੇ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News