ਕੇਂਦਰ ਤੋਂ ਹਿਮਾਚਲ ਨੂੰ ਡਿਜਾਸਟਰ ਰਿਲੀਫ਼ ਫੰਡ ਤੋਂ 400 ਕਰੋੜ ਤੋਂ ਵੱਧ ਦੀ ਧਨ ਰਾਸ਼ੀ ਮਨਜ਼ੂਰ : ਅਨੁਰਾਗ
Sunday, Jul 16, 2023 - 05:34 PM (IST)
ਹਮੀਰੁਪਰ- ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਨੂੰ ਆਫ਼ਤ ਦੀ ਇਸ ਘੜੀ 'ਚ 400 ਕਰੋੜ ਰੁਪਏ ਤੋਂ ਵੱਧ ਦੀ ਧਨ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਕੇਂਦਰ ਵਲੋਂ ਬਣਾਈਆਂ ਗਈਆਂ ਸੜਕਾਂ ਦੇ ਨੁਕਸਾਨ ਦੀ ਪੂਰਤੀ ਹੇਤੂ ਪੈਸੇ ਵੀ ਭਾਰਤ ਸਰਕਾਰ ਦੇਵੇਗੀ। ਇਹ ਗੱਲ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਨੌਜਵਾਨ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਹੀ। ਅਨੁਰਾਗ ਠਾਕੁਰ ਨੇ ਸੁਜਾਨਪੁਰ ਵਿਧਾਨ ਸਭਾ ਖੇਤਰਾਂ 'ਚ ਦੌਰੇ 'ਤੇ ਆਫ਼ਤ ਪ੍ਰਭਾਵਿਤ ਲੋਕਾਂ ਨੂੰ ਮਿਲੇ, ਉਨ੍ਹਾਂ ਦਾ ਹੌਂਸਲਾ ਵਧਾਇਆ ਅਤੇ ਹਰ ਸੰਭਵ ਮਦਦ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅਜੇ ਸਾਡੀ ਪਹਿਲ ਆਮ ਜਨਤਾ ਨੂੰ ਜਲਦ ਤੋਂ ਜਲਦ ਰਾਹਤ ਪਹੁੰਚਾਉਣ ਦੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਪਾਣੀ ਦੇ ਖੇਤਰ 'ਚ ਹੋਏ ਨੁਕਸਾਨ ਨੂੰ ਵੀ ਜਲਦ ਤੋਂ ਜਲਦ ਠੀਕ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਕੁਦਰਤੀ ਆਫ਼ਤ 'ਚ ਹਿਮਾਚਲ ਦੀ ਹਰ ਸੰਭਵ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਆਭਾਰ ਜਤਾਇਆ। ਅਨੁਰਾਗ ਠਾਕੁਰ ਨੇ ਕਿਹਾ ਕਿ ਬਚਾਅ ਮੁਹਿੰਮ ਲਈ ਐੱਨ.ਡੀ.ਆਰ.ਐੱਫ. ਦੀਆਂ 13 ਟੀਮਾਂ ਨੂੰ ਬਚਾਅ ਉਪਕਰਣਾਂ ਨਾਲ ਤਾਇਨਾਤ ਕੀਤਾ ਗਿਆ ਹੈ। ਬਚਾਅ ਕੰਮਾਂ ਲਈ ਤਾਇਨਾਤ ਕੀਤਾ ਗਿਆ ਹੈ। ਬਚਾਅ ਕੰਮਾਂ ਲਈ ਭਾਰਤੀ ਹਵਾਈ ਫ਼ੌਜ ਦੇ 02 ਐੱਮ.ਆਈ. 17 ਵੀ ਹੈਲੀਕਾਪਟਰ ਵੀ ਤਾਇਨਾਤ ਕੀਤੇ ਗਏ ਹਨ। ਹਵਾਈ ਫ਼ੌਜ ਨੇ ਅਜੇ ਤੱਕ 120 ਲੋਕਾਂ ਨੂੰ ਬਚਾਇਆ ਹੈ।