40 ਸਾਲਾ ਔਰਤ ਨੇ 5.1 ਕਿਲੋਗ੍ਰਾਮ ਦੇ ਬੱਚੇ ਨੂੰ ਦਿੱਤਾ ਜਨਮ

Friday, Jan 24, 2025 - 06:31 PM (IST)

40 ਸਾਲਾ ਔਰਤ ਨੇ 5.1 ਕਿਲੋਗ੍ਰਾਮ ਦੇ ਬੱਚੇ ਨੂੰ ਦਿੱਤਾ ਜਨਮ

ਹੰਦਵਾੜਾ : ਜੰਮੂ-ਕਸ਼ਮੀਰ ਦੇ ਹੰਦਵਾੜਾ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਗਰਭਵਤੀ ਔਰਤ ਨੇ 5.1 ਕਿਲੋਗ੍ਰਾਮ ਭਾਰ ਵਾਲੇ ਨਵਜੰਮੇ ਬੱਚੇ ਨੂੰ ਜਨਮ ਦਿੱਤਾ ਹੈ। ਇਸ ਸਬੰਧ ਵਿਚ ਹਸਪਤਾਲ ਦੀ ਟੀਮ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਕਤ ਔਰਤ ਦਾ ਇਹ ਦੂਜਾ ਬੱਚਾ ਸੀ, ਜੋ 6 ਸਾਲਾਂ ਬਾਅਦ ਹੋਇਆ ਹੈ। ਹਸਪਤਾਲ ਦੀ ਟੀਮ ਨੇ ਦੱਸਿਆ ਕਿ ਔਰਤ ਦੀ ਉਮਰ 40 ਸਾਲ ਦੇ ਕਰੀਬ ਹੈ। ਉਕਤ ਔਰਤ ਨੇ ਬੱਚੇ ਨੂੰ ਨਾਰਮਲ ਡਿਲੀਵਰੀ ਰਾਹੀਂ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।

ਇਹ ਵੀ ਪੜ੍ਹੋ - ਵੱਡੀ ਖ਼ਬਰ : 3 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ

ਔਰਤ ਦੀ ਡਿਲੀਵਰੀ ਡਾ. ਜਾਵੇਦ ਮੁਨਵਰ, ਡਾ. ਇੰਸ਼ਾ ਅਤੇ ਉਨ੍ਹਾਂ ਦੀ ਮੈਡੀਕਲ ਟੀਮ ਦੁਆਰਾ ਕੀਤੀ ਗਈ ਹੈ। ਡਾਕਟਰਾਂ ਨੇ ਕਿਹਾ ਕਿ ਔਰਤ ਆਪਣੀ ਪੂਰੀ ਮਿਆਦ ਦੀ ਗਰਭ ਅਵਸਥਾ ਦੇ 40 ਹਫ਼ਤੇ ਵਿਚ ਸੀ ਅਤੇ ਉਹ ਮੇਕੋਨੀਅਮ-ਦਾਗ ਵਾਲੇ ਐਮਨੀਓਟਿਕ ਤਰਲ (MSAF) ਨਾਲ ਹਸਪਤਾਲ ਆਈ ਸੀ, ਜਿਸਨੇ ਮਾਮਲਾ ਹੋਰ ਵੀ ਗੁੰਝਲਦਾਰ ਬਣਾ ਦਿੱਤਾ। ਹਾਲਾਂਕਿ, ਡਾਕਟਰਾਂ ਨੇ ਇੱਕ ਆਮ ਡਿਲੀਵਰੀ ਕੀਤੀ। ਡਾਕਟਰਾਂ ਅਨੁਸਾਰ ਆਮ ਤੌਰ 'ਤੇ ਜਨਮ ਸਮੇਂ ਨਵਜੰਮੇ ਬੱਚੇ ਦਾ ਕੁੱਲ ਭਾਰ ਤਿੰਨ ਕਿਲੋਗ੍ਰਾਮ ਤੱਕ ਹੋ ਸਕਦਾ ਹੈ ਪਰ ਇਸ ਮਾਮਲੇ ਵਿੱਚ ਬੱਚੇ ਦਾ ਭਾਰ 5.1 ਕਿਲੋਗ੍ਰਾਮ ਹੈ। ਇਸ ਦੌਰਾਨ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ।

ਇਹ ਵੀ ਪੜ੍ਹੋ - IIT ਬਾਬਾ ਤੋਂ ਬਾਅਦ ਮਹਾਕੁੰਭ 'ਚ ਛਾਏ 'ਪਹਿਲਵਾਨ ਬਾਬਾ', ਫਿਟਨੈਸ ਤੇ ਡੋਲੇ ਦੇਖ ਲੋਕ ਹੋਏ ਹੈਰਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News