ਛਾਤੀ ਦੇ ਆਰ-ਪਾਰ ਹੋਏ 40 ਫੁੱਟ ਦੇ ਸਰੀਏ, 5 ਘੰਟੇ ਚਲੇ ਆਪਰੇਸ਼ਨ ਤੋਂ ਬਾਅਦ ਇੰਝ ਬਚੀ ਜਾਨ

Monday, Nov 01, 2021 - 02:31 PM (IST)

ਰੋਹਤਕ- ਰੋਹਤਕ ਪੀ.ਜੀ.ਆਈ. ਦੇ ਡਾਕਟਰਾਂ ਨੇ ਸ਼ਨੀਵਾਰ ਨੂੰ ਇਕ ਬੇਹੱਦ ਜਟਿਲ ਸਰਜਰੀ ਨੂੰ ਅੰਜਾਮ ਦਿੰਦੇ ਹੋਏ ਇਕ ਨੌਜਵਾਨ ਦੇ ਛਾਤੀ ’ਚ ਆਰ-ਪਾਰ ਹੋਏ ਲੋਹੇ ਦੀ 40 ਫੁੱਟ ਲੰਬੇ 2 ਸਰੀਏ ਕੱਢ ਦਿੱਤੇ। ਸੋਨੀਪਤ ਦੇ ਪਿੰਡ ਭੋਰਾ ਰਸੂਲਪੁਰ ਵਾਸੀ ਕਰਨ 29 ਅਕਤੂਬਰ ਨੂੰ ਬਾਈਕ ’ਤੇ ਜਾ ਰਿਹਾ ਸੀ। ਪਾਨੀਪਤ ’ਚ ਛਦੀਆ ਦੇ ਹਰਬਲ ਪਾਰਕ ਦੇ ਕੋਲ ਅੱਗੇ ਜਾ ਰਹੇ ਜੁਗਾੜ ਵਾਹਨ ਨੇ ਅਚਾਨਕ ਬਰੇਕ ਲਗਾ ਦਿੱਤੀ। ਵਾਹਨ ਦੇ ਪਿੱਛੇ ਲਦੇ ਸਰੀਏ ’ਚ 40 ਫੁੱਟ ਲੰਬੇ 2 ਸਰੀਏ ਉਸ ਦੇ ਛਾਤੀ ਤੋਂ ਆਰ-ਪਾਰ ਹੋ ਗਏ। ਨੇੜੇ-ਤੇੜੇ ਦੇ ਲੋਕਾਂ ਨੇ ਸਰੀਏ ਕੱਟ ਕੇ ਛੋਟੇ ਕੀਤੇ ਅਤੇ ਉਸ ਨੂੰ ਖਾਨਪੁਰ ਮੈਡੀਕਲ ਕਾਲਜ ਪਹੁੰਚਾਇਆ। ਹਾਲਤ ਇੰਨੀ ਗੰਭੀਰ ਸੀ ਕਿ ਉਸ ਨੂੰ ਪੀ.ਜੀ.ਆਈ.ਐੱਮ.ਐੱਸ. ਰੈਫਰ ਕਰਨਾ ਪਿਆ।

ਇਹ ਵੀ ਪੜ੍ਹੋ : ਸਾਵਧਾਨ! ਬੱਚੇ ਚਲਾ ਰਹੇ ਸਨ ਪਟਾਕੇ, ਸੀਵਰੇਜ 'ਚੋਂ ਨਿਕਲੀ ਗੈਸ ਨਾਲ ਹੋਇਆ ਧਮਾਕਾ, ਵੇਖੋ ਵੀਡੀਓ

ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਸਰੀਏ ਛਾਤੀ ਦੇ ਸੱਜੇ ਹਿੱਸੇ ’ਚ ਵੜੇ ਹਨ। ਤੁਰੰਤ ਕਾਰੀਡਓਥੋਰੇਸਿਕ ਸਰਜਰੀ ਟੀਮ ਨੂੰ ਬੁਲਾਇਆ ਗਿਆ। ਵਿਭਾਗ ਮੁਖੀ ਡਾ. ਐੱਸ.ਐੱਸ. ਲੋਹਚਬ ਨੇ ਦੇਖਿਆ ਕਿ ਕਰਨ ਹੋਸ਼ ’ਚ ਸੀ ਪਰ ਐਕਸਰੇਅ ਅਤੇ ਸੀਟੀ ਸਕੈਨ ਕਰਵਾਉਣਾ ਸੰਭਵ ਨਹੀਂ ਸੀ। ਸਰੀਰ ’ਚ ਸਰੀਏ ਵੜਨ ਕਾਰਨ ਕਰਨ ਲੇਟ ਪਾਉਣ ’ਚ ਵੀ ਅਸਮਰਥ ਸੀ। ਚੁਣੌਤੀ ਭਰੇ ਇਨ੍ਹਾਂ ਹਾਲਾਤਾਂ ’ਚ ਵੀ ਡਾਕਟਰਾਂ ਨੇ ਤੁਰੰਤ ਆਪਰੇਸ਼ਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਡਾ. ਇੰਦਰਾ ਮਲਿਕ ਨੇ ਦੱਸਿਆ ਕਿ ਕਰਨ ਨੂੰ ਐਨੇਸਥੀਸੀਆ ਦੇ ਕੇ ਮਸ਼ੀਨ ਨਾਲ ਛਾਤੀ ’ਚੋਂ ਸਰੀਏ ਕੱਟੇ ਗਏ। ਸਰੀਏ ਛੋਟੇ ਕਰਨ ਤੋਂ ਬਾਅਦ ਉਨ੍ਹਾਂ ਨੂੰ ਛਾਤੀ ’ਚੋਂ ਕੱਢਿਆ ਗਿਆ। ਇਨ੍ਹਾਂ ਸਰੀਏ ਕਾਰਨ ਫੇਫੜੇ ’ਚ 4 ਜਗ੍ਹਾ ਸੱਟ ਲੱਗੀ। ਸੱਟਾਂ ਨੂੰ ਮਸ਼ੀਨ ਨਾਲ ਸਟੈਪਲ ਕੀਤਾ ਗਿਆ। ਇਸ ਜਟਿਲ ਸਰਜਰੀ ’ਚ ਉਨ੍ਹਾਂ ਤੋਂ ਇਲਾਵਾ ਡਾ. ਲੋਹਚਬ, ਡਾ. ਨਵੀਨ ਮਲਹੋਤਰਾ, ਡਾ. ਸੰਦੀਪ ਸਿੰਘ, ਡਾ. ਫਰੇਂਕਲੀਨਾ ਵੀ ਰਹੇ।

ਇਹ ਵੀ ਪੜ੍ਹੋ : ਕਸ਼ਮੀਰ 'ਚ ਪਹਿਲਾ ਤੈਰਦਾ ਹੋਇਆ ਸਿਨੇਮਾ ਬਣਿਆ ਖਿੱਚ ਦਾ ਕੇਂਦਰ, ਸ਼ਿਕਾਰਾ ’ਚ ਬੈਠ ਲੋਕ ਦੇਖ ਸਕਦੇ ਹਨ ਫ਼ਿਲਮਾਂ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News