ਸਰਕਾਰੀ ਸਕੂਲਾਂ ਦੇ 12ਵੀਂ ਪਾਸ 40 ਬੱਚੇ ਜਰਮਨੀ ’ਚ ਲੈਣਗੇ ਸਿਖਲਾਈ

Wednesday, Oct 09, 2024 - 04:40 AM (IST)

ਸਰਕਾਰੀ ਸਕੂਲਾਂ ਦੇ 12ਵੀਂ ਪਾਸ 40 ਬੱਚੇ ਜਰਮਨੀ ’ਚ ਲੈਣਗੇ ਸਿਖਲਾਈ

ਨਵੀਂ ਦਿੱਲੀ – ਸਿੱਖਿਆ ਦੇ ਖੇਤਰ ਵਿਚ ਇਕ ਇਤਿਹਾਸਕ ਕਦਮ ਚੁੱਕਦਿਆਂ ਦਿੱਲੀ ਸਰਕਾਰ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ 12ਵੀਂ ਪਾਸ 40 ਬੱਚਿਆਂ ਨੂੰ ਜਰਮਨੀ ਵਿਚ ਵੱਕਾਰੀ ਦੋਹਰੇ ਕਿੱਤਾਮੁਖੀ ਸਿਖਲਾਈ ਕੋਰਸ ਲਈ ਭੇਜ ਰਹੀ ਹੈ।

ਜਰਮਨੀ ਦੀ ਗੋਇਥੇ ਇੰਸਟੀਚਿਊਟ ਅਤੇ ਜਰਮਨ ਉਦਯੋਗਾਂ ਨਾਲ ਸਾਂਝੇਦਾਰੀ ਦੇ ਤਹਿਤ ਜਰਮਨੀ ’ਚ ਦਿੱਲੀ ਦੇ ਸਰਕਾਰੀ ਸਕੂਲਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉੱਨਤ ਤਕਨੀਕੀ ਹੁਨਰ ਅਤੇ ਪੇਸ਼ੇਵਰ ਅਨੁਭਵ ਹਾਸਲ ਹੋਵੇਗਾ। ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਾਂਝੇਦਾਰੀ ਨੂੰ ਭਾਰਤ ਦੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨ ਲਈ ਵੱਡਾ ਕਦਮ ਦੱਸਿਆ ਹੈ। ਦਿੱਲੀ ਦੇ ਸਰਕਾਰੀ ਸਕੂਲਾਂ ਦੇ ਲਗਭਗ 30 ਤੋਂ 40 ਵਿਦਿਆਰਥੀਆਂ ਦਾ ਪਹਿਲਾ ਬੈਚ 2025 ਵਿੱਚ ਮਸ਼ਹੂਰ APAL ਪ੍ਰੋਜੈਕਟ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ, ਜੋ ਕਿ ਸਿੱਖਿਆ ਵਿੱਚ ਇੱਕ ਨਵਾਂ ਕਦਮ ਹੈ।

ਜਰਮਨ ਸਰਕਾਰ ਨਾਲ ਭਾਈਵਾਲੀ
ਲਗਭਗ ਦੋ ਸਾਲ ਪਹਿਲਾਂ, ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਅਤੇ ਜਰਮਨੀ ਦੇ ਗੋਏਥੇ ਇੰਸਟੀਚਿਊਟ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਵਿਸ਼ੇਸ਼ ਉੱਤਮਤਾ ਵਾਲੇ ਸਕੂਲਾਂ ਵਿੱਚ ਜਰਮਨ ਭਾਸ਼ਾ ਨੂੰ ਲਾਗੂ ਕਰਨ ਲਈ ਇੱਕ ਸਮਝੌਤਾ ਕੀਤਾ ਸੀ। ਇਸ ਸਾਂਝੇਦਾਰੀ ਤਹਿਤ ਦਿੱਲੀ ਦੇ 30 ਸਕੂਲਾਂ ਵਿੱਚ 4500 ਵਿਦਿਆਰਥੀਆਂ ਨੂੰ ਜਰਮਨ ਭਾਸ਼ਾ ਸਿਖਾਈ ਜਾ ਰਹੀ ਹੈ। ਇਸ ਭਾਈਵਾਲੀ ਤਹਿਤ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਲਗਭਗ 30-40 ਵਿਦਿਆਰਥੀਆਂ ਦਾ ਪਹਿਲਾ ਬੈਚ ਜਰਮਨੀ ਵਿੱਚ ਏ.ਪੀ.ਏ.ਐਲ. ਪ੍ਰੋਜੈਕਟ ਵਿੱਚ ਸ਼ਾਮਲ ਹੋਵੇਗਾ। APAL ਦਾ ਅਰਥ ਹੈ ਲਾਤੀਨੀ ਅਮਰੀਕਾ, ਭਾਰਤ ਅਤੇ ਉਜ਼ਬੇਕਿਸਤਾਨ ਨਾਲ ਸਿਖਲਾਈ ਵਿੱਚ ਭਾਈਵਾਲੀ।
 


author

Inder Prajapati

Content Editor

Related News