''ਫੈਟੀ ਲਿਵਰ'' ਦੀ ਸਮੱਸਿਆ ਭਾਰਤ ’ਚ ਮਹਾਂਮਾਰੀ ਵਾਂਗ, 30 ਤੋਂ 40 ਫੀਸਦੀ ਆਬਾਦੀ ਲਪੇਟ ’ਚ

Sunday, Jan 22, 2023 - 07:42 PM (IST)

''ਫੈਟੀ ਲਿਵਰ'' ਦੀ ਸਮੱਸਿਆ ਭਾਰਤ ’ਚ ਮਹਾਂਮਾਰੀ ਵਾਂਗ, 30 ਤੋਂ 40 ਫੀਸਦੀ ਆਬਾਦੀ ਲਪੇਟ ’ਚ

ਨਵੀਂ ਦਿੱਲੀ (ਬਿਊਰੋ)- ਭਾਰਤ ਵਿਚ ਫੈਟੀ ਲਿਵਰ ਦੀ ਸਮੱਸਿਆ ਨੂੰ ਮਹਾਮਾਰੀ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ ਕਿਉਂਕਿ ਦੇਸ਼ ਦੀ ਲਗਭਗ 30 ਤੋਂ 40 ਫੀਸਦੀ ਆਬਾਦੀ ਇਸ ਤੋਂ ਪੀੜਤ ਹੈ। ਬਲੱਡ ਪ੍ਰੈਸ਼ਰ, ਸ਼ੂਗਰ, ਦਿਲ ਦੇ ਰੋਗ ਅਤੇ ਕੈਂਸਰ ਦੀਆਂ ਕੁਝ ਕਿਸਮਾਂ ਕਿਸੇ ਨਾ ਕਿਸੇ ਤਰ੍ਹਾਂ ਜਿਗਰ ਦੀ ਸੋਜ ਨਾਲ ਜੁੜੀਆਂ ਹੁੰਦੀਆਂ ਹਨ । ਇਸ ਵਿਚ ਚਰਬੀ ਦੀ ਮਾਤਰਾ ਆਮ ਨਾਲੋਂ ਵੱਧ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ - ਗਰਭਵਤੀ ਔਰਤਾਂ ਭੁੱਲ ਕੇ ਵੀ ਨਾ ਕਰਨ ਇਹ ਕੰਮ, ਬੱਚੇ ਲਈ ਹੋ ਸਕਦੈ ਖ਼ਤਰਨਾਕ !

ਹੈਪੇਟੋਲੋਜੀ ਵਿਭਾਗ ਅਤੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਿਜ਼ ਦੇ ਨਿਰਦੇਸ਼ਕ ਡਾ. ਸ਼ਿਵ ਕੁਮਾਰ ਸਰੀਨ ਨੇ ਇਹ ਗੱਲ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਐਸੋਚੈਮ) ਵੱਲੋਂ ਆਯੋਜਿਤ ‘ਕੇਅਰਿੰਗ ਫਾਰ ਲਿਵਰ- ਪ੍ਰੀਵੈਨਸ਼ਨ ਐਂਡ ਮੈਨੇਜਮੈਂਟ’ ਵਿਸ਼ੇ ’ਤੇਆਯੋਜਿਤ ਇਕ ਵੈਬੀਨਾਰ ਵਿੱਚ ਕਹੀ। 

ਇਹ ਖ਼ਬਰ ਵੀ ਪੜ੍ਹੋ - ਹੱਥਾਂ ਦੀਆਂ ਉਂਗਲੀਆਂ 'ਚ ਸੋਜ ਹੋਣ 'ਤੇ ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ, ਨਹੀਂ ਤਾਂ ਵਧ ਜਾਵੇਗੀ ਸਮੱਸਿਆ

ਫੈਟੀ ਲਿਵਰ ਦਾ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਸਮੱਸਿਆਵਾਂ ਨਾਲ ਸਬੰਧਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਅਲਟਰਾਸਾਊਂਡ ਰਾਹੀਂ ਜਿਗਰ ਵਿਚ ਜ਼ਿਆਦਾ ਚਰਬੀ ਦਾ ਪਤਾ ਲਗਦਾ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਜਦੋਂ ਲੀਵਰ ਦੀ ਚਰਬੀ ਧਮਨੀਆਂ ਵਿਚ ਜਮ੍ਹਾਂ ਹੋ ਜਾਂਦੀ ਹੈ ਤਾਂ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਫੈਟੀ ਲਿਵਰ ਵੀ ਸ਼ੂਗਰ ਦਾ ਖ਼ਤਰਾ ਵਧਾਉਂਦਾ ਹੈ। ਡਾਇਬੀਟੀਜ਼ ਜਿਗਰ ਦੀ ਹੀ ਇਕ ਬੀਮਾਰੀ ਹੈ, ਜਿਨ੍ਹਾਂ ਲੋਕਾਂ ਵਿਚ ਚਰਬੀ ਵਾਲਾ ਜਿਗਰ ਹੁੰਦਾ ਹੈ, ਉਨ੍ਹਾਂ ’ਚ ਇਨਸੁਲਿਨ ਜਿਗਰ ਵਿਚ ਦਾਖ਼ਲ ਨਹੀਂ ਹੋ ਸਕਦਾ। ਅਜਿਹੇ ਵਿਅਕਤੀਆਂ ਵਿਚ ਇਨਸੁਲਿਨ ਦਾ ਉਤਪਾਦਨ ਘੱਟ ਜਾਂਦਾ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News