ਇਕ-ਇਕ ਕਰਕੇ ਨਦੀ 'ਚ ਡੁੱਬ ਗਏ 4 ਨੌਜਵਾਨ, ਹੋਲੀ ਮੌਕੇ ਵਾਪਰੀ ਦੁਖਦਾਈ ਘਟਨਾ

Tuesday, Mar 26, 2024 - 06:17 AM (IST)

ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਦੇ ਕੁਮੁਰਮ ਭੀਮ ਆਸਿਫਾਬਾਦ ਜ਼ਿਲੇ 'ਚ ਸੋਮਵਾਰ ਨੂੰ ਹੋਲੀ ਮਨਾਉਣ ਤੋਂ ਬਾਅਦ ਵਰਧਾ ਨਦੀ 'ਚ ਨਹਾਉਣ ਗਏ 4 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ

ਪੁਲਸ ਮੁਤਾਬਕ ਇਹ ਘਟਨਾ ਪਿੰਡ ਤਾਤੀਪੱਲੀ 'ਚ ਉਸ ਸਮੇਂ ਵਾਪਰੀ, ਜਦੋਂ ਨੌਜਵਾਨ ਹੋਲੀ ਮਨਾਉਣ ਤੋਂ ਬਾਅਦ ਨਦੀ 'ਚ ਨਹਾਉਣ ਗਏ। ਕੁਮੁਰਮ ਭੀਮ ਆਸਿਫਾਬਾਦ ਦੇ ਐੱਸ. ਪੀ. ਕੇ. ਸੁਰੇਸ਼ ਕੁਮਾਰ ਨੇ ਪੀ. ਟੀ. ਆਈ. ਨੂੰ ਦੱਸਿਆ ਕਿ ਉਨ੍ਹਾਂ 'ਚੋਂ ਕੋਈ ਵੀ ਤੈਰਨਾ ਨਹੀਂ ਜਾਣਦਾ ਸੀ ਤੇ ਉਹ ਇਕ ਤੋਂ ਬਾਅਦ ਇਕ ਡੁੱਬ ਗਏ।

ਮ੍ਰਿਤਕਾਂ ਦੀ ਉਮਰ 22 ਤੋਂ 25 ਸਾਲ ਦਰਮਿਆਨ ਸੀ। ਪੁਲਸ ਨੇ ਸਥਾਨਕ ਮਛੇਰਿਆਂ ਤੇ ਤੈਰਾਕਾਂ ਦੀ ਮਦਦ ਨਾਲ ਲਾਸ਼ਾਂ ਨੂੰ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੇ ਆਧਾਰ 'ਤੇ ਪਤਾ ਲੱਗਾ ਹੈ ਕਿ ਉਹ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਸਨ। ਪੁਲਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News