ਸਵਿਫਟ ਕਾਰ-ਟਰਾਲੇ ਦੀ ਭਿਆਨਕ ਟੱਕਰ ''ਚ 4 ਦੀ ਮੌਤ
Wednesday, Jan 24, 2018 - 04:29 PM (IST)

ਝੱਜਰ (ਪ੍ਰਵੀਨ ਧਨਖੜ)— ਹਰਿਆਣਾ ਦੇ ਭਾਪਢੋਦਾ ਪਿੰਡ 'ਚ ਟਰਾਲੇ ਅਤੇ ਕਾਰ ਦੀ ਜ਼ਬਰਦਸਤ ਟੱਕਰ 'ਚ 4 ਲੋਕਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰਾਲਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਬਹਾਦਰਗੜ੍ਹ ਦੇ ਨਿੱਜੀ ਹਸਪਤਾਲ 'ਚ ਭੇਜ ਦਿੱਤੀਆਂ ਗਈਆਂ ਹਨ।
ਬਰਾਤ ਤੋ ਵਾਪਸੀ ਸਮੇਂ
ਜਾਣਕਾਰੀ ਅਨੁਸਾਰ ਇਹ 4 ਨੌਜਵਾਨ ਬੁਰਾਨੀ ਪਿੰਡ ਬਰਾਤ 'ਚ ਆਏ ਸਨ। ਦੇਰ ਰਾਤ ਬਾਰਾਤ ਤੋਂ ਵਾਪਸੀ ਘਰ ਆਉਂਦੇ ਸਮੇਂ ਆਈ.ਟੀ.ਆਈ. ਨਜ਼ਦੀਕ ਟਰਾਲੇ ਨਾਲ ਸਿੱਧੀ ਟੱਕਰ ਹੋਣ ਨਾਲ 4 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ।
ਪਿੰਡ 'ਚ ਛਾਇਆ ਮਾਤਮ
ਮ੍ਰਿਤਕਾਂ ਦੀ ਪਛਾਣ ਬੇਰੀ ਦੇ ਫੋਰਟਪੁਰਾ ਪਿੰਡ ਨਿਵਾਸੀ ਸੰਜੀਵ, ਅਰੁਣ ਅਤੇ ਵਿਸ਼ਾਲ ਤੋਂ ਇਲਾਵਾ ਮਾਂਗਾਵਾਸ ਨਿਵਾਸੀ ਦੀਪਕ ਦੇ ਰੂਪ 'ਚ ਹੋਈ ਹੈ। ਹਾਦਸੇ ਸਮੇਂ ਦੀਪਕ ਗੱਡੀ ਚਲਾ ਰਿਹਾ ਸੀ ਅਤੇ 4 ਨੌਜਵਾਨਾਂ ਦੀ ਉਮਰ ਲੱਗਭਗ 20 ਤੋਂ 22 ਸਾਲ ਦੇ ਕਰੀਬ ਹੀ ਸੀ।