4 ਸਾਲਾ ਬੱਚੇ ਨੇ ਕਲਾਸ ''ਚ ਆਪਣੀ ਸਹਿਪਾਠੀ ਵਿਦਿਆਰਥਣ ਨਾਲ ਕੀਤਾ ਕੁਕਰਮ
Thursday, Nov 23, 2017 - 01:25 AM (IST)
ਨਵੀਂ ਦਿੱਲੀ— ਦਿੱਲੀ ਦੇ ਦੁਆਰਕਾ 'ਚ ਇਕ ਨਾਮੀ ਸਕੂਲ 'ਚ ਛੇੜਛਾੜ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 4 ਸਾਲ ਦੇ ਇਕ ਵਿਦਿਆਰਥੀ ਨੇ ਆਪਣੀ 4 ਸਾਲ ਦੀ ਸਹਿਪਾਠੀ ਵਿਦਿਆਰਥਣ ਦਾ ਕੁਕਰਮ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਨੇ ਇਸ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਹੈ।
ਮਾਮਲਾ ਦਿੱਲੀ ਦੇ ਦੁਆਰਕਾ ਸਾਊਥ ਥਾਣੇ ਦਾ ਹੈ, ਜਿੱਥੇ ਇਕ ਚਾਰ ਸਾਲਾ ਬੱਚੀ ਦੀ ਮਾਂ ਨੇ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਪਿਛਲੇ ਸ਼ੁੱਕਰਵਾਰ ਦੀ ਘਟਨਾ ਹੈ। ਜਦੋਂ ਮਾਸੂਮ ਬੱਚੀ ਸਕੂਲ ਤੋਂ ਘਰ ਵਾਪਸ ਆਈ ਤਾਂ ਉਸ ਨੇ ਆਪਣੇ ਮਾਂ ਨੂੰ ਦੱਸਿਆ ਕਿ ਕਲਾਸ 'ਚ ਇਕ ਲੜਕੇ ਨੇ ਉਸ ਦੇ ਨਾਲ ਬਦਸਲੂਕੀ ਕੀਤੀ ਹੈ। ਮਾਂ ਨੇ ਬੱਚੀ ਤੋਂ ਜਦੋਂ ਪੁੱਛਿਆ ਤਾਂ ਬੱਚੀ ਨੇ ਆਪ ਬੀਤੀ ਆਪਣੀ ਮਾਂ ਨੂੰ ਦੱਸੀ।ਬੱਚੀ ਦੀ ਗੱਲ ਸੁਣ ਕੇ ਮਾਂ ਦੇ ਹੋਸ਼ ਉਡ ਗਏ। ਉਸ ਨੇ ਕਰ ਕੇ ਲੜਕੀ ਦੇ ਪਿਤਾ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ। ਵਿਦਿਆਰਥਣ ਦੀ ਮਾਂ ਮੁਤਾਬਕ ਕਲਾਸ 'ਚ ਇਕ 4 ਸਾਲਾ ਲੜਕੇ ਨੇ ਉਸ ਦੀ ਪੈਂਟ ਖੋਲ੍ਹੀ ਅਤੇ ਉਸ ਦੇ ਪ੍ਰਾਈਵੇਟ ਪਾਰਟ ਨਾਲ ਛੇੜਖਾਨੀ ਕੀਤੀ।
ਮਾਂ ਨੇ ਦੋਸ਼ ਲਾਇਆ ਹੈ ਕਿ ਬੱਚੀ ਦੇ ਪ੍ਰਾਈਵੇਟ ਪਾਰਟ 'ਤੇ ਸੱਟ ਦੇ ਨਿਸ਼ਾਨ ਮਿਲੇ ਹਨ, ਜਿਸ ਨੂੰ ਲੈ ਜਾਂਚ ਕੀਤੀ ਜਾ ਰਹੀ ਹੈ। ਮਾਂ ਨੇ ਦੱਸਿਆ ਕਿ ਬੱਚੀ ਦੇ ਉਸ ਦਿਨ ਰਾਤ ਨੂੰ ਬਹੁਤ ਦਰਦ ਹੋਈ ਅਤੇ ਉਹ ਸਾਰੀ ਰਾਤ ਰੋਂਦੀ ਰਹੀ।
ਫਿਲਹਾਲ ਇਸ ਸੰਬੰਧ 'ਚ ਥਾਣਾ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 376 ਅਤੇ ਪਾਸਕੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ। ਹੁਣ ਪੁਲਸ ਇਸ ਮਾਮਲੇ 'ਤੇ ਚਾਈਲਡ ਵੈਲਫੇਅਰ ਕਮੇਟੀ ਤੋਂ ਸਲਾਹ ਲੈ ਰਹੀ ਹੈ।
