ਅਗਲੇ ਸਾਲ ਤੋਂ 4 ਸਾਲ ਦੀ ਹੋਵੇਗੀ ਬੀ.ਐੱਡ. : ਜਾਵਡੇਕਰ

02/08/2019 1:20:51 AM

ਨਵੀਂ ਦਿੱਲੀ- ਅਧਿਆਪਕਾਂ ਨੂੰ ਹੋਰ ਕੁਸ਼ਲ ਬਣਾਉਣ ਲਈ ਕੇਂਦਰ ਸਰਕਾਰ ਨੇ ਅਗਲੇ ਸਾਲ ਤੋਂ ਬੀ. ਐੱਡ. ਕੋਰਸ 4 ਸਾਲ ਦਾ ਕਰਨ ਦਾ ਐਲਾਨ ਕੀਤਾ ਹੈ। ਇਸ ਕੋਰਸ ਨੂੰ ਕਰਨ ਨਾਲ ਉਮੀਦਵਾਰਾਂ ਦਾ ਇਕ ਸਾਲ ਬਚੇਗਾ ਕਿਉਂਕਿ ਉਹ 12ਵੀਂ ਕਲਾਸ ਤੋਂ ਬਾਅਦ ਹੀ ਇਹ ਕੋਰਸ ਜੁਆਇਨ ਕਰ ਸਕਣਗੇ ਜਦਕਿ ਮੌਜੂਦਾ ਪ੍ਰਣਾਲੀ ਵਿਚ ਗ੍ਰੈਜੂਏਸ਼ਨ ਤੋਂ ਬਾਅਦ ਹੀ ਦੋ ਸਾਲ ਦਾ ਇਹ ਕੋਰਸ ਕੀਤਾ ਜਾ ਸਕਦਾ ਹੈ। ਜਾਵਡੇਕਰ ਨੇ 2 ਦਿਨਾ ਸੰਮੇਲਨ ਦੀ ਸਮਾਪਤੀ ’ਤੇ ਕੇਂਦਰੀ ਯੂਨੀਵਰਸਿਟੀ ਤੇ ਜਵਾਹਰ ਨਵੋਦਿਆ ਵਿਦਿਆਲਾ ਦੇ ਪ੍ਰਿੰਸੀਪਲਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੀ. ਐੱਡ. ਤਿੰਨ ਤਰ੍ਹਾਂ ਨਾਲ ਬੀ. ਏ., ਬੀ. ਕਾਮ., ਅਤੇ ਬੀ. ਐੱਸਸੀ. ਵਿਚ ਕੀਤੀ ਜਾਵੇਗੀ। ਨੈਸ਼ਨਲ ਕੌਂਸਲ ਫਾਰ ਟੀਚਰਜ਼ ਐਜੂਕੇਸ਼ਨ ਨੇ ਇਸ ਦੇ ਲਈ ਪਾਠਕ੍ਰਮ ਵਿਚ ਬਦਲਾਅ ਕੀਤਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ 15-20 ਸੂਬੇ ਨੋ ਡਿਟੈਨਸ਼ਨ ਨੀਤੀ ਤੋਂ ਬਾਅਦ 5ਵੀਂ ਤੋਂ 8ਵੀਂ ਤਕ ਪ੍ਰੀਖਿਆ ਕਰਾਉਣਗੇ। ਫੇਲ ਨਾ ਕਰਨ ਦੀ ਨੀਤੀ ਕਾਰਨ 10 ਸਾਲਾਂ ਵਿਚ ਸਿੱਖਿਆ ਦਾ ਪੱਧਰ ਡਿਗਿਆ ਹੈ ਪਰ ਹੁਣ 15-20 ਸੂਬੇ ਅਗਲੇ ਸਾਲ ਤੋਂ ਪ੍ਰੀਖਿਆ ਕਰਾਉਣਾ ਸ਼ੁਰੂ ਕਰ ਦੇਣਗੇ।


Inder Prajapati

Content Editor

Related News