ਦੇਵਤਾ ਨੂੰ ਖ਼ੁਸ਼ ਕਰਨ ਦੇ ਨਾਂ ''ਤੇ 4 ਜਨਾਨੀਆਂ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਕੀਤੀ ਵਾਇਰਲ

Thursday, Oct 29, 2020 - 09:15 AM (IST)

ਦੇਵਤਾ ਨੂੰ ਖ਼ੁਸ਼ ਕਰਨ ਦੇ ਨਾਂ ''ਤੇ 4 ਜਨਾਨੀਆਂ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਕੀਤੀ ਵਾਇਰਲ

ਬੁੰਦੀ (ਇੰਟ.) : ਰਾਜਸਥਾਨ ਦੇ ਬੁੰਦੀ ਜ਼ਿਲ੍ਹੇ 'ਚ ਇਕ ਢੋਂਗੀ ਬਾਬਾ ਵਲੋਂ ਦੇਵਤਾ ਨੂੰ ਖ਼ੁਸ਼ ਕਰਨ ਦੇ ਨਾਂ 'ਤੇ 4 ਦਲਿਤ ਔਰਤਾਂ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਾਬਾ ਨੇ ਜਨਾਨੀਆਂ ਦੀ ਅਸ਼ਲੀਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕਰ ਦਿੱਤੀ। ਪੀੜਤ ਜਨਾਨੀਆਂ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਕੀਤੀ ਹੈ। 

ਇਹ ਵੀ ਪੜ੍ਹੋ: ਨੌਜਵਾਨ ਨੇ ਕੋਬਰਾ ਸੱਪ ਨਾਲ ਕਰਵਾਇਆ ਵਿਆਹ, ਕਿਹਾ- ਇਹ ਮੇਰੀ ਪਿਛਲੇ ਜਨਮ ਦੀ ਪ੍ਰੇਮਿਕਾ ਹੈ (ਵੀਡੀਓ)

ਪੀੜਤਾ ਦੱਸਿਆ ਕਿ ਢੋਂਗੀ ਬਾਬਾ ਨਾਲ ਉਨ੍ਹਾਂ ਦੀ ਮੁਲਾਕਾਤ 10 ਮਹੀਨੇ ਪਹਿਲਾਂ ਮਜ਼ਦੂਰੀ ਕਰਨ ਦੌਰਾਨ ਹੋਈ ਸੀ। ਬਾਬਾ ਨੇ ਖ਼ੁਦ ਦੇ ਸਰੀਰ 'ਚ ਦੇਵਤਾ ਦੇ ਆਉਣ ਦਾ ਦਾਅਵਾ ਕੀਤਾ ਸੀ। ਦੇਵਤਾ ਦੇ ਖ਼ੁਸ਼ ਹੋਣ 'ਤੇ ਜਨਾਨੀ ਦੀ ਰਕਮ ਦੁੱਗਣੀ ਹੋਣ ਅਤੇ ਪੁੱਤਰ ਰਹਿਤ ਜਨਾਨੀ ਦੇ ਘਰ ਪੁੱਤਰ ਹੋਣ ਦਾ ਝਾਂਸਾ ਦੇ ਕੇ ਇਕ ਜਨਾਨੀ ਨਾਲ ਉਸ ਨੇ ਜਬਰ-ਜ਼ਿਨਾਹ ਕੀਤਾ। 

ਇਹ ਵੀ ਪੜ੍ਹੋ:  ਘਰ 'ਚ ਚੋਰੀ ਨਾ ਹੋਵੇ ਇਸ ਲਈ ਰਾਵਣ ਦੇ ਪੁਤਲੇ ਦੀ ਰਾਖ ਲੈਣ ਗਿਆ ਵਿਅਕਤੀ ਜਦੋਂ ਪਿਛੇ ਮੁੜਿਆ ਤਾਂ ਉੱਡ ਗਏ ਹੋਸ਼

ਝਾਂਸੇ 'ਚ ਆ ਕੇ ਜਬਰ-ਜ਼ਿਨਾਹ ਦੀ ਸ਼ਿਕਾਰ ਹੋਈ ਪੀੜਤਾ ਨੇ ਆਪਣੀ ਛੋਟੀ ਭੈਣ, ਭੈਣ ਦੀ ਪੁੱਤਰ ਹੀਣ ਧੀ ਅਤੇ ਆਪਣੀ ਕੁੜਮਣੀ ਨੂੰ ਵੀ ਢੋਂਗੀ ਬਾਬਾ ਕੋਲ ਚੜ੍ਹਾਵਾ ਦੇ ਕੇ ਰਾਤ ਵੇਲੇ ਭੇਜਿਆ। ਉਥੇ ਬਾਬਾ ਨੇ ਉਨ੍ਹਾਂ ਨਾਲ ਵੀ ਜਬਰ-ਜ਼ਿਨਾਹ ਕੀਤਾ। ਪੀੜਤ ਜਨਾਨੀਆਂ ਦਾ ਦੋਸ਼ ਹੈ ਕਿ ਇਸ ਦੌਰਾਨ ਢੋਂਗੀ ਬਾਬਾ ਨੇ ਆਪਣੇ 4 ਸਾਥੀਆਂ ਦੇ ਨਾਲ ਮਿਲ ਕੇ ਉਨ੍ਹਾਂ ਦੀ ਅਸ਼ਲੀਲ ਵੀਡੀਓ ਬਣਵਾ ਲਈਆਂ। ਬਾਅਦ 'ਚ ਉਹ ਉਨ੍ਹਾਂ ਨੂੰ ਬਲੈਕਮੇਲ ਕਰਕੇ ਆਪਣੇ ਸਾਥੀਆਂ ਕੋਲੋਂ ਵੀ ਉਨ੍ਹਾਂ ਦਾ ਸੈਕਸ ਸੋਸ਼ਣ ਕਰਵਾਉਣਾ ਸ਼ੁਰੂ ਕਰ ਦਿੱਤਾ। ਜਨਾਨੀਆਂ ਨੇ ਜਦੋਂ ਉਥੇ ਜਾਣਾ ਬੰਦ ਕੀਤਾ ਤਾਂ ਉਸ ਨੇ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਢੋਂਗੀ ਬਾਬਾ ਨੇ ਉਨ੍ਹਾਂ ਕੋਲੋਂ ਚੜ੍ਹਾਵੇ ਦੇ ਨਾਂ 'ਤੇ 3 ਲੱਖ ਰੁਪਏ ਵੀ ਬਟੋਰ ਲਏ।


author

Baljeet Kaur

Content Editor

Related News