ਭਿਆਨਕ ਹਾਦਸਾ; ਖੜ੍ਹੇ ਟਰੱਕ ਨਾਲ ਕਾਰ ਦੀ ਟੱਕਰ, 4 ਲੋਕਾਂ ਦੀ ਮੌਤ
Wednesday, Jan 01, 2025 - 04:49 PM (IST)
ਜਾਲਨਾ- ਨਵੇਂ ਸਾਲ ਵਾਲੇ ਦਿਨ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 4 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲਸ ਮੁਤਾਬਕ ਮਹਾਰਾਸ਼ਟਰ ਦੇ ਜਾਲਨਾ 'ਚ ਇਕ ਖੜ੍ਹੇ ਟਰੱਕ ਨਾਲ ਇਕ ਕਾਰ ਟਕਰਾ ਗਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।