ਆਇਰਲੈਂਡ ''ਚ ਭਿਆਨਕ ਸੜਕ ਹਾਦਸਾ, ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 2 ਭਾਰਤੀ ਵਿਦਿਆਰਥੀਆਂ ਦੀ ਮੌਤ

Monday, Feb 03, 2025 - 12:06 AM (IST)

ਆਇਰਲੈਂਡ ''ਚ ਭਿਆਨਕ ਸੜਕ ਹਾਦਸਾ, ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ 2 ਭਾਰਤੀ ਵਿਦਿਆਰਥੀਆਂ ਦੀ ਮੌਤ

ਲੰਡਨ : ਦੱਖਣੀ ਆਇਰਲੈਂਡ ਦੇ ਕਾਉਂਟੀ ਕਾਰਲੋ ਵਿੱਚ ਇੱਕ ਦਰੱਖਤ ਨਾਲ ਟਕਰਾਉਣ ਕਾਰਨ 2 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਆਇਰਿਸ਼ ਪੁਲਸ ਨੇ ਇਹ ਜਾਣਕਾਰੀ ਦਿੱਤੀ।

ਚੇਰੇਕੁਰੀ ਸੁਰੇਸ਼ ਚੌਧਰੀ ਅਤੇ ਚਿਥੂਰੀ ਭਾਰਗਵ ਨੂੰ ਸਥਾਨਕ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਨੇ ਸ਼ੁੱਕਰਵਾਰ ਸਵੇਰੇ ਭਿਆਨਕ ਸੜਕ ਹਾਦਸੇ ਦੇ ਮੌਕੇ 'ਤੇ ਹੀ ਮ੍ਰਿਤਕ ਐਲਾਨ ਕਰ ਦਿੱਤਾ। ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿੱਚ ਭਾਰਤੀ ਦੂਤਘਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਸ਼ੋਕ ਸੰਦੇਸ਼ ਜਾਰੀ ਕੀਤਾ।

ਇਹ ਵੀ ਪੜ੍ਹੋ : ਅਮਰੀਕਾ ਦਾ ਪੈ ਗਿਆ ਇਨ੍ਹਾਂ ਤਿੰਨ ਦੇਸ਼ਾਂ ਨਾਲ 'ਪੰਗਾ', ਟਰੰਪ ਅੱਗੇ ਝੁਕਣ ਤੋਂ ਕਰ'ਤਾ ਇਨਕਾਰ

ਦੂਤਘਰ ਨੇ ਕਿਹਾ, "ਭਾਰਤੀ ਦੂਤਘਰ ਡਬਲਿਨ ਕਾਉਂਟੀ ਕਾਰਲੋ ਵਿੱਚ ਇੱਕ ਕਾਰ ਹਾਦਸੇ ਵਿੱਚ 2 ਭਾਰਤੀ ਨਾਗਰਿਕਾਂ ਚੇਰੇਕੁਰੀ ਸੁਰੇਸ਼ ਚੌਧਰੀ ਅਤੇ ਚਿਥੂਰੀ ਭਾਰਗਵ ਦੀ ਦੁਖਦਾਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ।" ਦੂਤਘਰ ਨੇ ਕਿਹਾ ਕਿ ਦੂਤਘਰ ਦੀ ਟੀਮ ਮ੍ਰਿਤਕਾਂ ਦੇ ਪਰਿਵਾਰ ਅਤੇ ਮਿੱਤਰਾਂ ਦੇ ਸੰਪਰਕ ਵਿਚ ਹੈ ਅਤੇ ਹਾਦਸੇ ਵਿਚ ਜ਼ਖਮੀ ਹੋਏ 2 ਭਾਰਤੀ ਨਾਗਰਿਕਾਂ ਨੂੰ ਵੀ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।''

ਕਾਰਲੋ ਗਾਰਡਾ ਸਟੇਸ਼ਨ ਦੇ ਸੁਪਰਡੈਂਟ ਐਂਥਨੀ ਫਰੇਲ ਨੇ ਕਿਹਾ, "ਇੱਕ ਕਾਲੇ ਰੰਗ ਦੀ ਔਡੀ ਏ6 ਕਾਰ ਕਾਰਲੋ ਸ਼ਹਿਰ ਵੱਲ ਜਾ ਰਹੀ ਸੀ, ਜਦੋਂ ਇਹ ਸੜਕ ਪਾਰ ਕਰ ਗਈ ਤਾਂ ਅਚਾਨਕ ਗ੍ਰੇਗੁਏਨਾਸਪੀਡੋਜ਼ ਵਿਖੇ ਇੱਕ ਦਰੱਖਤ ਨਾਲ ਟਕਰਾ ਗਈ।" ਕਾਰ ਵਿੱਚ ਸਵਾਰ ਦੋ ਹੋਰ ਯਾਤਰੀਆਂ ਇੱਕ ਆਦਮੀ ਅਤੇ ਇੱਕ ਔਰਤ, ਜਿਨ੍ਹਾਂ ਦੀ ਉਮਰ 20 ਸਾਲ ਦੇ ਕਰੀਬ ਹੈ, ਨੂੰ ਗੰਭੀਰ ਹਾਲਤ ਵਿੱਚ ਕਿਲਕੇਨੀ ਦੇ ਸੇਂਟ ਲਿਊਕ ਦੇ ਜਨਰਲ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News