ਭਿਆਨਕ ਸੜਕ ਹਾਦਸਾ; ਵਿਦਿਆਰਥੀਆਂ ਨਾਲ ਭਰੀ ਬੇਕਾਬੂ ਹੋ ਕੇ ਪਲਟੀ, 4 ਦੀ ਮੌਤ
Wednesday, Jan 22, 2025 - 10:16 AM (IST)

ਰਾਏਚੂਰ- ਕਰਨਾਟਕ ਦੇ ਰਾਏਚੂਰ ਜ਼ਿਲ੍ਹੇ 'ਚ ਬੁੱਧਵਾਰ ਤੜਕੇ ਇਕ ਵਾਹਨ ਦੇ ਸੜਕ 'ਤੇ ਪਲਟ ਜਾਣ ਕਾਰਨ ਇਸ 'ਚ ਸਫਰ ਕਰ ਰਹੇ ਤਿੰਨ ਵਿਦਿਆਰਥੀਆਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਸੰਸਕ੍ਰਿਤ ਪਾਠਸ਼ਾਲਾ ਦੇ ਵਿਦਿਆਰਥੀ ਇਕ ਵਾਹਨ 'ਚ ਸਵਾਰ ਹੋ ਕੇ ਨਰਹਰੀ ਮੰਦਰ 'ਚ ਪੂਜਾ ਕਰਨ ਲਈ ਹੰਪੀ ਜਾ ਰਹੇ ਸਨ, ਉਸ ਦੌਰਾਨ ਸਿੰਧਨੂਰ 'ਚ ਅਰਾਗਿਨਮਾਰਾ ਕੈਂਪ ਨੇੜੇ ਇਹ ਹਾਦਸਾ ਵਾਪਰ ਗਿਆ। ਵਿਦਿਆਰਥੀਆਂ ਦੀ ਪਛਾਣ ਆਰਿਆਵੰਦਨ (18), ਸੁਚੇਂਦਰ (22) ਅਤੇ ਅਭਿਲਾਸ਼ (20) ਵਜੋਂ ਹੋਈ ਹੈ। ਡਰਾਈਵਰ ਸ਼ਿਵਾ (24) ਦੀ ਵੀ ਹਾਦਸੇ ਵਿਚ ਮੌਤ ਹੋ ਗਈ। 10 ਜ਼ਖਮੀਆਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸਿੰਧਨੂਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਮੁਰਦਾਘਰ 'ਚ ਪਹੁੰਚਾਇਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।