JJP ਦੇ ਵਹਿਪ ਜਾਰੀ ਕਰਨ ਦੇ ਬਾਵਜੂਦ ਸਦਨ ''ਚ ਪਹੁੰਚੇ 4 ਵਿਧਾਇਕ, ਜਾਣੋ ਕੌਣ ਹਨ 4 ''ਬਾਗ਼ੀ'' ਵਿਧਾਇਕ

Wednesday, Mar 13, 2024 - 01:07 PM (IST)

JJP ਦੇ ਵਹਿਪ ਜਾਰੀ ਕਰਨ ਦੇ ਬਾਵਜੂਦ ਸਦਨ ''ਚ ਪਹੁੰਚੇ 4 ਵਿਧਾਇਕ, ਜਾਣੋ ਕੌਣ ਹਨ 4 ''ਬਾਗ਼ੀ'' ਵਿਧਾਇਕ

ਹਰਿਆਣਾ- ਜਨਨਾਇਕ ਜਨਤਾ ਪਾਰਟੀ (ਜੇਜੇਪੀ) ਵਲੋਂ ਵਿਧਾਇਕਾਂ ਲਈ ਵਿਧਾਨ ਸਭਾ 'ਚ ਗੈਰ-ਹਾਜ਼ਰ ਰਹਿਣ ਨੂੰ ਲੈ ਕੇ ਵਹਿਪ ਜਾਰੀ ਕੀਤਾ ਗਿਆ ਸੀ। ਪਾਰਟੀ ਦੇ ਹਰਿਆਣਾ ਵਿਧਾਨ ਸਭਾ ਦੇ ਮੁੱਖ ਸਚੇਤਕ ਅਮਰਜੀਤ ਢਾਂਡਾ ਵਲੋਂ ਇਹ ਪੱਤਰ ਜਾਰੀ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਵਹਿਪ ਨੂੰ ਦਰਕਿਨਾਰ ਕਰਦੇ ਹੋਏ ਜੇਜੇਪੀ ਦੇ ਚਾਰ ਵਿਧਾਇਕ ਈਸ਼ਵਰ ਸਿੰਘ, ਰਾਮਕੁਮਾਰ ਗੌਤਮ, ਦੇਵੇਂਦਰ ਬਬਲੀ ਅਤੇ ਜੋਗੀਰਾਮ ਸਦਨ ਪਹੁੰਚੇ। ਹਾਲਾਂਕਿ ਵਿਧਾਇਕਾਂ ਨੂੰ ਟੁੱਟਣ ਦੀਆਂ ਖ਼ਬਰਾਂ ਕਾਰਨ ਦੁਸ਼ਯੰਤ ਚੌਟਾਲਾ ਨੇ ਚਾਰਾਂ ਨੂੰ ਚਿਤਾਵਨੀ ਵੀ ਦਿੱਤੀ ਸੀ। ਇਸ ਦੇ ਬਾਵਜੂਦ ਚਾਰੇ ਵਿਧਾਇਕ ਸਦਨ 'ਚ ਆਏ, ਸ਼ਕਲ ਦਿਖਾਈ ਅਤੇ ਚਲੇ ਗਏ। 

ਇਹ ਵੀ ਪੜ੍ਹੋ : JJP ਨੇ ਆਪਣੇ ਵਿਧਾਇਕਾਂ ਨੂੰ ਵਿਸ਼ਵਾਸ ਪ੍ਰਸਤਾਵ 'ਤੇ ਵੋਟਿੰਗ ਦੌਰਾਨ ਗੈਰ-ਹਾਜ਼ਰ ਰਹਿਣ ਲਈ ਕਿਹਾ

ਦੱਸਣਯੋਗ ਹੈ ਕਿ ਹਰਿਆਣਾ 'ਚ ਮੰਗਲਵਾਰ ਨੂੰ ਭਾਜਪਾ ਸਰਕਾਰ ਦਾ ਚਿਹਰਾ ਬਦਲ ਗਿਆ। ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਰਾਜ ਦੇ 15ਵੇਂ ਮੁੱਖ ਮੰਤਰੀ ਬਣ ਗਏ। ਅੱਜ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ। ਵਿਸ਼ੇਸ਼ ਸੈਸ਼ਨ ਦੌਰਾਨ ਸੀ.ਐੱਮ. ਨਾਇਬ ਸਿੰਘ ਸੈਣੀ ਨੇ ਸਦਨ 'ਚ ਵਿਸ਼ਵਾਸ ਪ੍ਰਸਤਾਵ ਰੱਖਿਆ। ਸੈਣੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਪੂਰਾ ਬਹੁਮਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਜਪਾਲ ਨੂੰ 48 ਵਿਧਾਇਕਾਂ ਦੇ ਸਮਰਥਨ ਵਾਲੀ ਚਿੱਠੀ ਵੀ ਸੌਂਪੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

DIsha

Content Editor

Related News