ਟ੍ਰੇਨ ਤੋਂ ਬਾਹਰ ਲੱਤਾਂ ਲਟਕਾ ਕੇ ਬੈਠੇ 2 ਨੌਜਵਾਨਾਂ ਸਮੇਤ 4 ਹਾਦਸੇ ਦਾ ਸ਼ਿਕਾਰ

03/26/2018 11:36:30 AM

ਚੰਡੀਗੜ੍ਹ — ਸੈਕਟਰ-19 ਰੇਲਵੇ ਫਾਟਕ 'ਤੇ ਚੰਡੀਗੜ੍ਹ ਤੋਂ ਲਖਨਊ ਜਾ ਰਹੀ ਸਦਭਾਵਨਾ ਐਕਸਪ੍ਰੈੱਸ 'ਚ 4 ਨੌਜਵਾਨ ਅਚਾਨਕ ਚਲਦੀ ਟ੍ਰੇਨ 'ਚੋਂ ਡਿੱਗ ਗਏ। ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਤਿੰਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖਮੀਆਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ।

PunjabKesari
ਜਾਣਕਾਰੀ ਅਨੁਸਾਰ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਟ੍ਰੇਨ ਜਿਵੇਂ ਹੀ ਪੰਚਕੂਲਾ ਸੈਕਟਰ 19 ਰੇਲਵੇ ਫਾਟਕ ਦੇ ਕੋਲ ਪਹੁੰਚੀ ਤਾਂ ਫਾਟਕ ਦੇ ਕੋਲ ਲੱਗੇ ਇਕ ਪੋਲ ਨਾਲ ਡੱਬੇ ਵਿਚੋਂ ਬਾਹਰ ਵੱਲ ਪੈਰ ਲਟਕਾ ਕੇ ਬੈਠੇ ਦੋ ਨੌਜਵਾਨ ਟਕਰਾ ਗਏ। ਉਨ੍ਹਾਂ ਨੇ ਸੰਭਲਣ ਲਈ ਨਾਲ ਖੜ੍ਹੇ ਦੋ ਹੋਰ ਦੋਸਤਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਚਾਰੋ ਹੀ ਇਕ-ਇਕ ਕਰਕੇ ਟ੍ਰੇਨ ਵਿਚੋਂ ਡਿੱਗ ਗਏ।

PunjabKesari
ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਦੀ ਜਾਂਚ ਅਧਿਕਾਰੀ ਮਨੀਸ਼ਾ ਰਾਣੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਇਕ ਨੌਜਵਾਨ ਵਰਿੰਦਰ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜੋ ਕਿ ਸੈਕਟਰ 11 ਪੰਚਕੂਲਾ ਵਿਚ ਰਹਿੰਦਾ ਸੀ। ਦੂਸਰੇ ਪਾਸੇ ਸੁਨੀਲ ਨਿਵਾਸੀ ਮੋਹਾਲੀ ਸੋਹਾਨਾ, ਰਵੀ ਅਤੇ ਮੁਕੇਸ਼ ਨਿਵਾਸੀ ਦੜਵਾ ਨੂੰ ਨਾਜ਼ੁਕ ਹਾਲਤ ਕਾਰਨ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ ਹੈ। ਜ਼ਖਮੀਆਂ ਦੇ ਹੱਥ,ਪੈਰ,ਸਿਰ ਅਤੇ ਹੋਰ ਜਗ੍ਹਾ ਸੱਟਾਂ ਲਗੀਆਂ ਹਨ।
ਮੁਕੇਸ਼ ਦੇ ਭਰਾ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਕਿ ਉਹ ਕਿਸ ਦੇ ਨਾਲ ਅਤੇ ਕਿੱਥੇ ਜਾ ਰਹੇ ਸਨ। ਪੁਲਸ ਦਾ ਫੋਨ ਆਉਣ 'ਤੇ ਹੀ ਪਤਾ ਲੱਗਾ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਰਾਤ ਲਗਭਗ ਸਾਢੇ 8 ਵਜੇ ਉਸਨੂੰ ਰਵੀ ਦਾ ਫੋਨ ਆਇਆ ਸੀ ਕਿ ਉਹ ਮੇਰਠ ਚਜਾ ਰਿਹਾ ਹੈ। ਇਸੇ ਦੌਰਾਨ 10 ਵਜੇ ਜਾਣਕਾਰੀ ਮਿਲੀ ਕਿ ਉਹ ਟ੍ਰੇਨ ਵਿਚੋਂ ਡਿੱਗ ਗਿਆ ਹੈ।


Related News