ਭਾਰਤ ’ਚ ਸਵਾਈਨ ਫਲੂ ਕਾਰਨ ਮਰਨ ਵਾਲੇ ਦੀ ਗਿਣਤੀ ਹੋਈ 377, ਪੰਜਾਬ ’ਚ 31
Wednesday, Feb 20, 2019 - 08:21 PM (IST)

ਨਵੀਂ ਦਿੱਲੀ– ਦੇਸ਼ ਵਿਚ ਸਵਾਈਨ ਫਲੂ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 377 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸੂਤਰਾਂ ਨੇ ਬੁੱਧਵਾਰ ਦੱਸਿਆ ਕਿ ਇਸ ਬੀਮਾਰੀ ਕਾਰਨ ਪੀੜਤ ਵਿਅਕਤੀਆਂ ਦੀ ਗਿਣਤੀ 12 ਹਜ਼ਾਰ ਤੋਂ ਵੀ ਵੱਧ ਹੈ। ਰਾਜਸਥਾਨ ਵਿਚ ਸਭ ਤੋਂ ਵੱਧ 127 ਮੌਤਾਂ ਹੋਈਆਂ ਹਨ। ਗੁਜਰਾਤ ਦੂਜੇ ਨੰਬਰ ’ਤੇ ਹੈ, ਜਿਥੇ 71 ਵਿਅਕਤੀਆਂ ਦੀ ਜਾਨ ਸਵਾਈਨ ਫਲੂ ਕਾਰਨ ਗਈ ਹੈ। ਪੰਜਾਬ ਵਿਚ 410 ਮਾਮਲੇ ਦਰਜ ਕੀਤੇ ਗਏ ਅਤੇ ਇਥੇ 31 ਵਿਅਕਤੀਆਂ ਦੀ ਮੌਤ ਹੋਈ। ਹਰਿਆਣਾ ਵਿਚ 7 ਮੌਤਾਂ ਦੀ ਖਬਰ ਹੈ।