350 ਮੁਸਲਿਮ ਸ਼ਰਧਾਲੂਆਂ ਨੇ ਕੀਤੇ ਰਾਮ ਲੱਲਾ ਦੇ ਦਰਸ਼ਨ, 150 ਕਿ.ਮੀ. ਦਾ ਸਫ਼ਰ ਤੈਅ ਕਰ ਪਹੁੰਚੇ ਅਯੁੱਧਿਆ

Wednesday, Jan 31, 2024 - 05:26 PM (IST)

350 ਮੁਸਲਿਮ ਸ਼ਰਧਾਲੂਆਂ ਨੇ ਕੀਤੇ ਰਾਮ ਲੱਲਾ ਦੇ ਦਰਸ਼ਨ, 150 ਕਿ.ਮੀ. ਦਾ ਸਫ਼ਰ ਤੈਅ ਕਰ ਪਹੁੰਚੇ ਅਯੁੱਧਿਆ

ਅਯੁੱਧਿਆ- ਅਯੁੱਧਿਆ 'ਚ ਸਥਿਤ ਰਾਮ ਮੰਦਰ 'ਚ ਪੂਜਾ ਲਈ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦਰਮਿਆਨ ਰਾਸ਼ਟਰੀ ਸਵੈ ਸੇਵਕ ਸੰਘ ਦੇ ਸੰਗਠਨ 'ਮੁਸਲਿਮ ਰਾਸ਼ਟਰੀ ਮੰਚ' ਨਾਲ ਜੁੜੇ 350 ਲੋਕ 150 ਕਿਲੋਮੀਟਰ ਪੈਦਲ ਯਾਤਰਾ ਕਰ ਕੇ ਇੱਥੇ ਪੁੱਜੇ ਅਤੇ ਰਾਮ ਲੱਲਾ ਦੇ ਦਰਸ਼ਨ ਕੀਤੇ। ਮੁਸਲਿਮ ਰਾਸ਼ਟਰੀ ਮੰਚ ਦਾ ਇਹ ਸਮੂਹ 25 ਜਨਵਰੀ ਨੂੰ ਲਖਨਊ ਤੋਂ ਰਵਾਨਾ ਹੋਇਆ ਸੀ ਅਤੇ ਰੋਜ਼ਾਨਾ 25 ਕਿਲੋਮੀਟਰ ਪੈਦਲ ਚੱਲ ਕੇ ਮੰਗਲਵਾਰ ਨੂੰ ਇੱਥੇ ਪਹੁੰਚਿਆ। ਸੰਗਠਨ ਦੇ ਮੀਡੀਆ ਇੰਚਾਰਜ ਸ਼ਾਹਿਦ ਸਈਦ ਨੇ ਬੁੱਧਵਾਰ ਨੂੰ ਇਕ ਬਿਆਨ 'ਚ ਕਿਹਾ ਕਿ 350 ਮੁਸਲਿਮ ਸ਼ਰਧਾਲੂਆਂ ਨੇ ਰਾਮਲਲਾ ਦੇ ਦਰਸ਼ਨ ਕੀਤੇ।

ਇਹ ਵੀ ਪੜ੍ਹੋ- ਅਯੁੱਧਿਆ 'ਚ ਆਸਥਾ ਦਾ ਸੈਲਾਬ, 7 ਦਿਨਾਂ 'ਚ 19 ਲੱਖ ਸ਼ਰਧਾਲੂਆਂ ਨੇ ਕੀਤੇ ਰਾਮ ਲੱਲਾ ਦੇ ਦਰਸ਼ਨ

PunjabKesari

ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ 'ਚ 'ਮਾਣ ਦੇ ਹੰਝੂ' ਅਤੇ ਜ਼ੁਬਾਨ 'ਤੇ 'ਜੈ ਸ਼੍ਰੀ ਰਾਮ' ਦਾ ਨਾਅਰਾ ਸੀ। ਇਸ ਦਲ ਦੀ ਅਗਵਾਈ ਮੰਚ ਦੇ ਕਨਵੀਨਰ ਰਾਜਾ ਰਈਸ ਅਤੇ ਸੂਬਾਈ ਕਨਵੀਨਰ ਸ਼ੇਰ ਅਲੀ ਖਾਨ ਨੇ ਕੀਤੀ। ਬਿਆਨ ਮੁਤਾਬਕ 6 ਦਿਨਾਂ ਦੀ ਇਸ ਯਾਤਰਾ ਦੌਰਾਨ ਹਰ ਰੋਜ਼ 25 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂਆਂ ਨੇ ਕਿਹਾ ਕਿ ਸ਼੍ਰੀ ਰਾਮ ਦੇ ਅਧਿਆਤਮਿਕ ਦਰਸ਼ਨ ਦਾ ਇਹ ਪਲ ਉਨ੍ਹਾਂ ਲਈ ਸਾਰੀ ਉਮਰ ਇਕ ਸੁਖਦ ਯਾਦ ਬਣ ਕੇ ਰਹੇਗਾ।

ਇਹ ਵੀ ਪੜ੍ਹੋ- ਦਿੱਲੀ ਸ਼ਰਾਬ ਘਪਲਾ ਕੇਸ: ED ਵਲੋਂ ਮੁੱਖ ਮੰਤਰੀ ਕੇਜਰੀਵਾਲ ਨੂੰ ਮੁੜ ਸੰਮਨ ਜਾਰੀ

PunjabKesari

ਮੰਚ ਦੇ ਕਨਵੀਨਰ ਰਾਜਾ ਰਈਸ ਨੇ ਕਿਹਾ ਕਿ ਸ਼੍ਰੀਰਾਮ ਸਾਡੇ ਸਾਰਿਆਂ ਦਾ ਪੂਰਵਜ ਸਨ ਅਤੇ ਰਹਿਣਗੇ।ਰਈਸ ਨੇ ਕਿਹਾ ਕਿ ਮੁਸਲਿਮ ਰਾਸ਼ਟਰੀ ਮੰਚ ਦਾ ਮੰਨਣਾ ਹੈ ਕਿ ਸਾਡਾ ਦੇਸ਼, ਸਾਡੀ ਸੱਭਿਅਤਾ, ਸਾਡਾ ਸੰਵਿਧਾਨ ਆਪਸ 'ਚ ਨਫ਼ਰਤ ਨਹੀਂ ਸਿਖਾਉਂਦਾ ਹੈ। ਜੇਕਰ ਕੋਈ ਵਿਅਕਤੀ ਕਿਸੇ ਹੋਰ ਧਰਮ ਦੀ ਪੂਜਾ ਜਾਂ ਪੂਜਾ ਸਥਾਨ 'ਤੇ ਜਾਂਦਾ ਹੈ ਤਾਂ ਇਹ ਨਹੀਂ ਸਮਝਣਾ ਚਾਹੀਦਾ ਕਿ ਉਸ ਨੇ ਆਪਣਾ ਧਰਮ ਛੱਡ ਦਿੱਤਾ ਹੈ। ਕੀ ਦੂਜਿਆਂ ਦੀ ਖੁਸ਼ੀ 'ਚ ਹਿੱਸਾ ਲੈਣਾ ਗੁਨਾਹ ਹੈ? ਮੰਚ ਦਾ ਮੰਨਣਾ ਹੈ ਕਿ ਜੇਕਰ ਇਹ ਅਪਰਾਧ ਹੈ ਤਾਂ ਹਰ ਭਾਰਤੀ ਨੂੰ ਇਹ ਅਪਰਾਧ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸਾਬਕਾ ਕੇਂਦਰੀ ਮੰਤਰੀ ਦੀ ਨੂੰਹ ਦੀ ਸੜਕ ਹਾਦਸੇ 'ਚ ਮੌਤ, ਪੁੱਤਰ ਦੀ ਹਾਲਤ ਗੰਭੀਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tanu

Content Editor

Related News