ਦਿੱਲੀ ’ਚ 35 ਸਾਲਾ ਵਿਦੇਸ਼ੀ ਨਾਗਰਿਕ ਮੰਕੀਪਾਕਸ ਤੋਂ ਪੀੜਤ, ਦੇਸ਼ ’ਚ ਹੁਣ ਤੱਕ 8 ਮਾਮਲੇ ਆਏ ਸਾਹਮਣੇ

Tuesday, Aug 02, 2022 - 04:48 PM (IST)

ਨਵੀਂ ਦਿੱਲੀ- ਦਿੱਲੀ ’ਚ 35 ਸਾਲਾ ਅਫ਼ਰੀਕੀ ਮੂਲ ਦਾ ਇਕ ਵਿਦੇਸ਼ੀ ਨਾਗਰਿਕ ਮੰਕੀਪਾਕਸ ਤੋਂ ਪੀੜਤ ਪਾਇਆ ਗਿਆ ਹੈ। ਉਸ ਨੇ ਹਾਲ ਹੀ ’ਚ ਕੋਈ ਵਿਦੇਸ਼ ਯਾਤਰਾ ਵੀ ਨਹੀਂ ਕੀਤੀ ਸੀ। ਇਹ ਮੰਕੀਪਾਕਸ ਦਾ ਦੇਸ਼ ’ਚ 8ਵਾਂ ਅਤੇ ਦਿੱਲੀ ’ਚ ਤੀਜਾ ਮਾਮਲਾ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਮਰੀਜ਼ ਨੂੰ ਦਿੱਲੀ ਸਰਕਾਰ ਦੇ ਲੋਕ ਨਾਇਕ ਜੈਪ੍ਰਕਾਸ਼ (LNJP) ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਓਧਰ ਮੰਕੀਪਾਕਸ ਦੇ ਪਹਿਲੇ ਮਰੀਜ਼ ਨੂੰ ਸੋਮਵਾਰ ਰਾਤ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ।

ਇਹ ਵੀ ਪੜ੍ਹੋ- Health Tips: ਕੀ ਹੈ ਮੰਕੀਪਾਕਸ ਬੀਮਾਰੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਢੰਗ

ਦੱਸ ਦੇਈਏ ਕਿ ਕੇਰਲ ’ਚ ਮੰਕੀਪਾਕਸ  ਵਾਇਰਸ ਨਾਲ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਭਾਰਤ ’ਚ ਮੰਕੀਪਾਕਸ ਦਾ ਪਹਿਲਾਂ ਮਾਮਲਾ 14 ਜੁਲਾਈ ਨੂੰ ਸਾਹਮਣੇ ਆਇਆ ਸੀ। ਇਕੱਲੇ ਕੇਰਲ ’ਚ ਮੰਕੀਪਾਕਸ ਦੇ 5 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚ ਪੀੜਤ ਵਿਦੇਸ਼ਾਂ ਤੋਂ ਭਾਰਤ ਆਏ ਹਨ। ਮੰਕੀਪਾਕਸ ਵਾਇਰਸ ਦੇ ਫੈਲਾਅ ’ਤੇ ਨਿਗਰਾਨ ਰੱਖਣ ਲਈ ਨੀਤੀ ਆਯੋਗ ਨੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ। 

ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼

ਕੀ ਹੈ ਮੰਕੀਪਾਕਸ
ਇਹ ਇਕ ਦੁਰਲੱਭ ਜੇਨੇਟਿਕ ਬੀਮਾਰੀ ਹੈ।
ਜੇਨੇਟਿਕ ਇਨਫੈਕਸ਼ਨ ਉਸ ਨੂੰ ਕਹਿੰਦੇ ਹਨ, ਜੋ ਜਾਨਵਰਾਂ ਤੋਂ ਇਨਸਾਨਾਂ ’ਚ ਆਉਂਦਾ ਹੈ।

ਇਹ ਵੀ ਪੜ੍ਹੋ- ਕੇਰਲ ’ਚ ਇਕ ਹੋਰ ਮੰਕੀਪਾਕਸ ਦੇ ਮਾਮਲੇ ਦੀ ਪੁਸ਼ਟੀ, UAE ਤੋਂ ਪਰਤਿਆ ਵਿਅਕਤੀ ਆਇਆ ਪਾਜ਼ੇਟਿਵ

ਮੰਕੀਪਾਕਸ ਵਾਇਰਸ ਦੇ ਲੱਛਣ
-ਬੁਖ਼ਾਰ, ਸਰਦੀ ਹੋਣਾ
-ਸਿਰਦਰਦ ਹੋਣਾ
-ਮਾਸਪੇਸ਼ੀਆਂ 'ਚ ਦਰਦ ਰਹਿਣਾ
-ਪਿੱਠ ਦਰਦ
-ਲਾਲ ਧੱਬੇ
-ਗਲੇ 'ਚ ਸੋਜ
-ਥਕਾਵਟ ਹੋਣਾ


 


Tanu

Content Editor

Related News