ਤਸਕਰਾਂ ਕੋਲੋਂ ਬਰਾਮਦ ਹੋਈ ਅਰਬਾਂ ਰੁਪਏ ਦੀ ਕੈਲੀਫੋਰਨੀਅਮ

Friday, May 28, 2021 - 10:06 PM (IST)

ਤਸਕਰਾਂ ਕੋਲੋਂ ਬਰਾਮਦ ਹੋਈ ਅਰਬਾਂ ਰੁਪਏ ਦੀ ਕੈਲੀਫੋਰਨੀਅਮ

ਲਖਨਊ - ਰਾਜਧਾਨੀ ਵਿੱਚ ਚੈਕਿੰਗ ਦੌਰਾਨ ਗਾਜ਼ੀਪੁਰ ਪੁਲਸ ਨੇ ਦੁਨੀਆ ਦੀ ਸਭ ਤੋਂ ਕੀਮਤੀ ਧਾਤੂ ਕੈਲੀਫੋਰਨੀਅਮ (ਪੈਲੇਡੀਅਮ) ਦੇ ਨਾਲ ਅੱਠ ਤਸ‍ਕਰਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਸ ਨੂੰ ਤਸਕਰਾਂ ਕੋਲੋਂ ਕਰੀਬ 340 ਗ੍ਰਾਮ ਕੈਲੀਫੋਰਨੀਅਮ ਧਾਤੂ ਬਦਾਮਦ ਹੋਈ ਹੈ।

ਹਾਲਾਂਕਿ, ਧਾਤੂ ਦੀ ਸ਼ੁੱਧਤਾ ਜਾਂਚ ਲਈ ਪੁਲਸ ਉਸ ਨੂੰ ਆਈ.ਆਈ.ਟੀ. ਕਾਨਪੁਰ ਭੇਜੇਗੀ। ਅਨੁਮਾਨ ਮੁਤਾਬਕ, ਕੈਲੀਫੋਰਨੀਅਮ ਧਾਤੂ ਦੀ ਅੰਤਰਰਾਸ਼ਟਰੀ ਕੀਮਤ ਲੱਗਭੱਗ 17-18 ਕਰੋੜ ਰੁਪਏ ਪ੍ਰਤੀ ਗ੍ਰਾਮ ਦੇ ਵਿੱਚ ਹੈ।

ਇਸ ਦੇ ਅਨੁਸਾਰ ਜੇਕਰ ਇਹ ਸ਼ੁੱਧ ਕੈਲੀਫੋਰਨੀਅਮ ਹੋਇਆ ਤਾਂ ਇਸ ਧਾਤੂ ਦੀ ਕੀਮਤ ਲੱਗਭੱਗ 60-61 ਅਰਬ ਹੈ। ਦੱਸਦੇ ਚੱਲੀਏ ਕਿ, ਇਸ ਨੂੰ ਖਰੀਦਣ ਅਤੇ ਵੇਚਣ ਦਾ ਹੱਕ ਸਿਰਫ ਭਾਭਾ ਐਟਾਮਿਕ ਐਨਰਜੀ ਸੰਸਥਾਨ ਕੋਲ ਹੈ।

ਜਾਂਚ ਰਿਪੋਰਟ ਤੋਂ ਪਹਿਲਾਂ ਇਸ ਦੀ ਗੁਣਵੱਤਾ ਬਾਰੇ ਕਹਿਣਾ ਬਹੁਤ ਅਸੰਭਵ ਹੈ। ਆਦਿ ਇਹ ਧਾਤੂ ਅੰਦਾਜੇ ਦੇ ਅਨੁਸਾਰ ਸ਼ੁੱਧ ਮਿਲੀ ਤਾਂ ਯੂ.ਪੀ. ਦੇ ਪੁਲਸ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਉਪਲੱਬਧੀ ਸਾਬਤ ਹੋਵੇਗੀ। ਫਿਲਹਾਲ ਪੁਲਸ ਅਧਿਕਾਰੀਆਂ ਦੀਆਂ ਨਜ਼ਰਾਂ ਵੀ ਜਾਂਚ ਰਿਪੋਰਟ 'ਤੇ ਟੀਕੀਆਂ ਹਨ।

ਕੀ ਹੈ ਕੈਲੀਫੋਰਨੀਅਮ
ਵਿਗਿਆਨਕਾਂ ਮੁਤਾਬਕ, ਕੈਲੀਫੋਰਨੀਅਮ (Californium 252)- ਕੈਲੀਫੋਰਨੀਅਮ ਇੱਕ ਬੇਹੱਦ ਅਨੋਖਾ ਰੇਡੀਓ ਐਕਟਿਵ ਪਦਾਰਥ ਹੁੰਦਾ ਹੈ। ਜੋ ਨਿਊਟ੍ਰਾਨ ਐਂਟੀਮੈਟਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੱਸ ਦਈਏ ਕਿ, ਐਂਟੀਮੈਟਰ ਦੀ ਖੋਜ ਤੋਂ ਪਹਿਲਾਂ ਇਹ ਹੀ ਦੁਨੀਆ ਦਾ ਸਭ ਤੋਂ ਮਹਿੰਗਾ ਪਦਾਰਥ ਸੀ। ਜਾਣਕਾਰੀ ਦੇ ਅਨੁਸਾਰ ਇੱਕ ਗ੍ਰਾਮ ਇਸ ਧਾਤੂ ਦੀ ਕੀਮਤ ਲੱਗਭੱਗ 1800 ਕਰੋੜ ਰੁਪਏ ਤੱਕ ਹੈ। ਖਾਸਤੌਰ 'ਤੇ ਕੈਂਸਰ ਦੇ ਇਲਾਜ ਅਤੇ ਪੈਟਰੋਲੀਅਮ ਦੀ ਖੁਦਾਈ ਦੇ ਸਮੇਂ ਸਮੇਤ ਕਈ ਮ‍ਹੱਤ‍ਵਪੂਰਣ ਕੰਮਾਂ ਵਿੱਚ ਧਾਤੂ ਦਾ ਇਸ‍ਤੇਮਾਲ ਹੁੰਦਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News