''ਮਹਾਰਾਸ਼ਟਰ ਦੇ ਇਕ ਵਿਧਾਇਕ ਦੀ ਕੰਪਨੀ ਨਾਲ ਜੁੜੀ 34 ਕਰੋੜ ਦੀ ਜਾਇਦਾਦ ਜ਼ਬਤ''
Tuesday, Feb 09, 2021 - 02:03 AM (IST)
ਨਵੀਂ ਦਿੱਲੀ (ਭਾਸ਼ਾ)- ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਮਹਾਰਾਸ਼ਟਰ ਦੇ ਇਕ ਵਿਧਾਇਕ ਹਿਤੇਂਦਰ ਠਾਕੁਰ ਦੀ ਇਕ ਕੰਪਨੀ ਦੀ 34 ਕਰੋੜ ਰੁਪਏ ਦੀ ਜਾਇਦਾਦ ਮਨੀ ਲਾਂਡਰਿੰਗ ਮਾਮਲੇ ਵਿਚ ਜ਼ਬਤ ਕੀਤੀ ਹੈ। ਏਜੰਸੀ ਨੇ ਦੱਸਿਆ ਕਿ ਯੈੱਸ ਬੈਂਕ ਤੋਂ ਲਏ ਗਏ 200 ਕਰੋੜ ਰੁਪਏ ਦੇ ਕਰਜ਼ੇ ਵਿਚ ਕਥਿਤ ਤੌਰ 'ਤੇ ਹੇਰਾਫੇਰੀ ਕਰਨ ਲਈ ਮਨੀ ਲਾਂਡਰਿੰਗ ਜਾਂਚ ਅਧੀਨ ਉਕਤ ਕਾਰਵਾਈ ਕੀਤੀ ਗਈ ਹੈ।
ਜਾਇਦਾਦ ਨੂੰ ਜ਼ਬਤ ਕਰਨ ਲਈ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਵਿਵਸਥਾਵਾਂ ਅਧੀਨ ਆਰਜ਼ੀ ਹੁਕਮ ਜਾਰੀ ਕੀਤੇ ਗਏ ਹਨ। ਮਨੀ ਲਾਂਡਰਿੰਗ ਮਾਮਲਾ ਵੀਵਾ ਗਰੁੱਪ, ਹਾਊਸਿੰਗ ਡਿਵੈਲਪਮੈਂਟ ਇਨਫ੍ਰਾਸਟਰੱਕਚਰ ਲਿਮਟਿਡ, ਇਸ ਦੇ ਪ੍ਰਮੋਟਰ ਰਾਕੇਸ਼ ਕੁਮਾਰ ਅਤੇ ਉਨ੍ਹਾਂ ਦੇ ਬੇਟੇ ਸਾਰੰਗ ਨਾਲ ਜੁੜਿਆ ਹੋਇਆ ਹੈ। ਯੈੱਸ ਬੈਂਕ ਵਲੋਂ ਮੈਕ ਸਟਾਰ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਨੂੰ ਜਾਰੀ 200 ਕਰੋੜ ਰੁਪਏ ਵਿਚ ਕਥਿਤ ਤੌਰ 'ਤੇ ਹੇਰਾਫੇਰੀ ਕੀਤੀ ਗਈ। ਵੀਵਾ ਗਰੁੱਪ ਮਹਾਰਾਸ਼ਟਰ ਦੇ ਵਿਧਾਇਕ ਅਤੇ ਬਹੁਜਨ ਵਿਕਾਸ ਆਘਾੜੀ ਪਾਰਟੀ ਦੇ ਮੁਖੀ ਹਿਤੇਂਦਰ ਠਾਕੁਰ ਦੀ ਕੰਪਨੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।