ਕਰਨਾਟਕ ''ਚ ਕੋਰੋਨਾ ਦੇ 330 ਨਵੇਂ ਮਾਮਲੇ ਆਏ ਸਾਹਮਣੇ, 4 ਲੋਕਾਂ ਦੀ ਹੋਈ ਮੌਤ
Monday, Dec 13, 2021 - 02:12 AM (IST)
ਬੈਂਗਲੁਰੂ-ਕਰਨਾਟਕ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 330 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਇਨਫੈਕਟਿਡਾਂ ਦੀ ਗਿਣਤੀ ਵਧ ਕੇ ਐਤਵਾਰ ਨੂੰ 30,00,435 ਹੋ ਗਈ ਅਤੇ ਚਾਰ ਹੋਰ ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 38,257 ਹੋ ਗਈ। ਕੋਵਿਡ-19 ਸੰਬੰਧੀ ਬੁਲੇਟਿਨ 'ਚ ਸਿਹਤ ਵਿਭਾਗ ਨੇ ਦੱਸਿਆ ਕਿ ਸੂਬੇ 'ਚ 304 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਅਤੇ ਇਸ ਦੇ ਨਾਲ ਸੂਬੇ 'ਚ ਇਨਫੈਕਟਿਡ ਹੋਣ ਤੋਂ ਬਾਅਦ ਸਿਹਤਮੰਦ ਹੋਏ ਲੋਕਾਂ ਦੀ ਗਿਣਤੀ ਵਧ ਕੇ 29,54,817 ਹੋ ਗਈ ਜਦਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 7,328 ਹੈ।
ਇਹ ਵੀ ਪੜ੍ਹੋ :ਨੇਪਾਲੀ ਕਾਂਗਰਸ ਸੋਮਵਾਰ ਨੂੰ ਨਵੇਂ ਪਾਰਟੀ ਪ੍ਰਧਾਨ ਦੀ ਕਰੇਗੀ ਚੋਣ
ਇਨਫੈਕਸ਼ਨ ਦੇ ਰੋਜ਼ਾਨਾ ਦੇ ਮਾਮਲਿਆਂ 'ਚ ਸਭ ਤੋਂ ਜ਼ਿਆਦਾ ਨਵੇਂ ਮਰੀਜ਼ 'ਬੈਂਗਲੁਰੂ ਅਰਬਨ' 'ਚ ਸਾਹਮਣੇ ਆਏ ਅਤੇ ਸ਼ਹਿਰ 'ਚ ਤਿੰਨ ਹੋਰ ਲੋਕਾਂ ਦੀ ਮੌਤ ਹੋ ਗਈ। ਕੋਡਗੁ 'ਚ 40, ਦੱਖਣੀ ਕੰਨੜ 'ਚ 15, ਮੈਸੂਰੂ 'ਚ 13 ਅਤੇ ਸ਼ਿਵੋਗਾ ਜ਼ਿਲ੍ਹੇ 'ਚ 11 ਨਵੇਂ ਮਰੀਜ਼ ਪਾਏ ਗਏ। ਬੈਂਗਲੁਰੂ 'ਚ ਤਿੰਨ ਲੋਕਾਂ ਦੀ ਮੌਤ ਤੋਂ ਇਲਾਵਾ ਬਿਦਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੁਜਰਾਤ 'ਚ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
ਸੂਬੇ ਦੇ 29 ਹੋਰ ਜ਼ਿਲ੍ਹਿਆਂ 'ਚ ਐਤਵਾਰ ਨੂੰ ਕਿਸੇ ਦੀ ਮੌਤ ਨਹੀਂ ਹੋਈ। ਸੂਬੇ 'ਚ ਲੋਕਾਂ ਦੇ ਇਨਫੈਕਟਿਡ ਪਾਏ ਜਾਣ ਦੀ ਦਰ 0.27 ਫੀਸਦੀ ਹੈ ਅਤੇ ਮੌਤ ਦਰ 1.21 ਫੀਸਦੀ ਹੈ। ਸੂਬੇ 'ਚ ਐਤਵਾਰ ਨੂੰ 1,18,696 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 1,03,516 ਨਮੂਨਿਆਂ ਦੀ ਆਰ.ਟੀ.-ਪੀ.ਸੀ.ਆਰ. ਜਾਂਚ ਕੀਤੀ ਗਈ। ਕਰਨਾਟਕ 'ਚ ਅਜੇ ਤੱਕ 5.46 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ ਅਤੇ 8.03 ਕਰੋੜ ਲੋਕਾਂ ਨੂੰ ਕੋਵਿਡ-19 ਟੀਕਾ ਲਾਇਆ ਗਿਆ ਹੈ।
ਹ ਵੀ ਪੜ੍ਹੋ : ਨੇਤਨਯਾਹੂ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਹਟਾਏਗਾ ਇਜ਼ਰਾਈਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।