ਜੰਮੂ ਕਸ਼ਮੀਰ ''ਚ 20 IAS ਸਮੇਤ 33 ਅਧਿਕਾਰੀਆਂ ਦਾ ਤਬਾਦਲਾ

05/05/2022 10:18:17 AM

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ 'ਚ ਵੱਡੇ ਪ੍ਰਸ਼ਾਸਨਿਕ ਫੇਰਬਦਲ ਅਧੀਨ 20 ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ) ਅਧਿਕਾਰੀਆਂ ਸਮੇਤ 33 ਨੌਕਰਸ਼ਾਹਾਂ ਦੇ ਤਬਾਦਲੇ ਅਤੇ ਤਾਇਨਾਤੀ ਦੇ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ ਬੁੱਧਵਾਰ ਦੇਰ ਰਾਤ ਜਾਰੀ ਕੀਤਾ ਗਿਆ। ਹੁਕਮ ਅਨੁਸਾਰ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਅਤੇ 6 ਡਿਪਟੀ ਕਮਿਸ਼ਨਰਾਂ (ਡੀ.ਸੀ.) ਦਾ ਤਬਾਦਲਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕੀਤਾ ਗਿਆ ਹੈ। 1989 ਬੈਚ ਦੇ ਆਈ.ਏ.ਐੱਸ ਅਧਿਕਾਰੀ ਅਟਲ ਡੁਲੂ ਨੂੰ ਕਰੀਬ 10 ਮਹੀਨੇ ਪਹਿਲਾਂ ਖੇਤੀਬਾੜੀ ਉਤਪਾਦਨ ਵਿਭਾਗ ਦੇ ਵਧੀਕ ਮੁੱਖ ਸਕੱਤਰ (ਵਿੱਤ) ਦੇ ਅਹੁਦੇ 'ਤੇ ਤਾਇਨਾਤ ਕੀਤਾ ਗਿਆ ਸੀ। ਹੁਕਮ 'ਚ ਕਿਹਾ ਗਿਆ ਹੈ ਕਿ ਸਾਲ 1990 ਬੈਚ ਦੇ ਆਈ.ਏ.ਐੱਸ ਅਧਿਕਾਰੀ ਵਿਵੇਕ ਭਾਰਦਵਾਜ ਨੂੰ ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਅਤੇ ਪੇਸ਼ੇਵਰ ਦਾਖ਼ਲਾ ਪ੍ਰੀਖਿਆ ਬੋਰਡ (ਬੀ.ਓ.ਪੀ.ਈ.ਈ.) ਦੇ ਚੇਅਰਮੈਨ ਦੇ ਨਾਲ-ਨਾਲ ਵਧੀਕ ਮੁੱਖ ਸਕੱਤਰ (ਏ.ਸੀ.ਐੱਸ), ਵਿੱਤ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

ਹੁਕਮ ਅਨੁਸਾਰ, ਯੂਥ ਸੇਵਾ ਅਤੇ ਖੇਡ ਵਿਭਾਗ ਦੇ ਪ੍ਰਮੁੱਖ ਸਕੱਤਰ ਭਾਰਤੀ ਮਾਲੀਆ ਸੇਵਾ (ਆਈ.ਆਰ.ਐੱਸ.) ਅਧਿਕਾਰੀ ਆਲੋਕ ਕੁਮਾਰ ਨੂੰ ਨਾਗਰਿਕ ਹਵਾਬਾਜ਼ੀ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸੀਨੀਅਰ ਆਈ.ਏ.ਐੱਸ. ਅਧਿਕਾਰੀ ਅਸ਼ੋਕ ਕੁਮਾਰ ਪਰਮਾਰ ਨੂੰ ਜਲ ਸ਼ਕਤੀ ਵਿਭਾਗ ਦਾ ਮੁੱਖ ਸਕੱਤਰ ਬਣਾਇਆ ਗਿਆ ਹੈ। ਐੱਮ. ਰਾਜੂ ਅਤੇ ਰਸ਼ਮੀ ਸਿੰਘ, ਖਨਨ ਵਿਭਾਗ ਦੇ ਨਵੇਂ ਕਮਿਸ਼ਨਰ-ਸਕੱਤਰ ਅਤੇ ਵਿਕਰੀ ਟੈਕਸ ਕਮਿਸ਼ਨਰ ਹੋਣਗੇ। ਆਦੇਸ਼ 'ਚ ਕਿਹਾ ਗਿਆ,''1994 ਬੈਚ ਦੇ ਅਧਿਕਾਰੀ ਨਵੀਨ ਕੁਮਾਰ ਚੌਧਰੀ ਨੂੰ ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਮੁੱਖ ਸਕੱਤਰ ਦੇ ਰੂਪ 'ਚ ਤਾਇਨਾਤ ਕੀਤਾ ਗਿਆ ਹੈ। ਹਾਲ ਹੀ 'ਚ, ਇਕ ਮਾਮਲੇ 'ਚ ਸਿਲਸਿਲੇ 'ਚ ਉਨ੍ਹਾਂ ਖ਼ਿਲਾਫ਼ ਛਾਪੇਮਾਰੀ ਕੀਤੀ ਗਈ ਸੀ। ਆਦੇਸ਼ ਅਨੁਸਾਰ, ਰਾਘਵ ਲੰਗਰ, ਸੁਸ਼ਮਾ ਚੌਹਾਨ, ਭੂਪਿੰਦਰ ਕੁਮਾਰ, ਰਾਜੇਸ਼ ਕੁਮਾਰ ਅਤੇ ਅੰਸ਼ੁਲ ਗਰਗ ਦਾ ਤਬਾਦਲਾ ਕੀਤਾ ਗਿਆ ਹੈ। ਉੱਥੇ ਹੀ ਆਈ.ਏ.ਐੱਸ. ਅਧਿਕਾਰੀ ਅਵਨੀ ਲਵਾਸਾ, ਸਈਅਦ ਸੇਹਰਿਸ਼ ਅਸਗਰ, ਕ੍ਰਿਤੀਕਾ ਜਓਸਤਨਾ, ਰਾਹੁਲ ਪਾਂਡੇ, ਸ਼ਾਮਬੀਰ ਅਤੇ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ (ਜੇ.ਕੇ.ਏ.ਐੱਸ.) ਦੇ ਅਧਿਕਾਰੀ ਖਾਲਿਦ ਜਹਾਂਗੀਰ ਨੂੰ ਜੰਮੂ, ਬਾਰਾਮੂਲਾ, ਊਧਮਪੁਰ, ਕਠੁਆ, ਗਾਂਦਰਬਲ ਅਤੇ ਕੁਪਵਾੜਾ ਦਾ ਡੀ.ਸੀ. ਨਿਯੁਕਤ ਕੀਤਾ ਗਿਆ ਹੈ। ਇਨ੍ਹਾ ਤੋਂ ਇਲਾਵਾ ਵੀ ਕਈ ਅਧਿਕਾਰੀਆਂ ਦੀ ਨਿਯੁਕਤੀ ਅਤੇ ਤਬਾਦਲੇ ਦਾ ਆਦੇਸ਼ ਦਿੱਤਾ ਗਿਆ ਹੈ।


DIsha

Content Editor

Related News