RTI ’ਚ ਖ਼ੁਲਾਸਾ, ਭਾਰਤ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ

Monday, Nov 08, 2021 - 01:30 PM (IST)

RTI ’ਚ ਖ਼ੁਲਾਸਾ, ਭਾਰਤ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ

ਨਵੀਂ ਦਿੱਲੀ (ਭਾਸ਼ਾ)- ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਦੀ ਇਕ ਰਿਪੋਰਟ ’ਚ ਦੱਸਿਆ ਹੈ ਕਿ ਦੇਸ਼ ’ਚ 33 ਲੱਖ ਤੋਂ ਵੱਧ ਬੱਚੇ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ’ਚੋਂ ਅੱਧੇ ਤੋਂ ਵੱਧ ਬੱਚੇ ਬੇਹੱਦ ਮਾੜੀ ਹਾਲਤ ਵਾਲੀ ਸ਼੍ਰੇਣੀ ’ਚ ਆਉਂਦੇ ਹਨ। ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ ਬੱਚਿਆਂ ਵਾਲੇ ਸੂਬਿਆਂ ’ਚ ਮਹਾਰਾਸ਼ਟਰ, ਬਿਹਾਰ ਅਤੇ ਗੁਜਰਾਤ ਸਿਖਰ ’ਤੇ ਹਨ।

ਇਹ ਵੀ ਪੜ੍ਹੋ : ਛੱਤੀਸਗੜ੍ਹ : CRPF ਕੈਂਪ ’ਚ ਜਵਾਨ ਨੇ ਆਪਣੇ ਸਾਥੀਆਂ ’ਤੇ ਚਲਾਈਆਂ ਗੋਲੀਆਂ, ਚਾਰ ਸ਼ਹੀਦ

ਮੰਤਰਾਲਾ ਨੇ ਗਰੀਬ ਤੋਂ ਅਤਿਅੰਤ ਗਰੀਬ ਲੋਕਾਂ ’ਚ ਕੋਰੋਨਾ ਮਹਾਮਾਰੀ ਕਾਰਨ ਸਿਹਤ ਅਤੇ ਪਾਲਣ ਪੋਸ਼ਣ ਸੰਬੰਧੀ ਸੰਕਟ ਵਧਣ ਦਾ ਡਰ ਪ੍ਰਗਟ ਕਰਦੇ ਹੋਏ ਅਨੁਮਾਨ ਲਾਇਆ ਹੈ ਕਿ 14 ਅਕਤੂਬਰ 2021 ਦੀ ਸਥਿਤੀ ਅਨੁਸਾਰ ਦੇਸ਼ ’ਚ 17,76,902 ਬੱਚੇ ਬੇਹੱਦ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ ਸਨ। 15,46,420 ਬੱਚੇ ਕੁਝ ਘੱਟ ਮਾੜੇ ਪਾਲਣ-ਪੋਸ਼ਣ ਦਾ ਸ਼ਿਕਾਰ ਹਨ। ਮੰਤਰਾਲਾ ਨੇ ਕਿਹਾ ਕਿ 34 ਸੂਬਿਆਂ ਅਤੇ ਕੇਂਦਰ ਸ਼ਾਸਿਤ ਖੇਤਰਾਂ ਦੇ ਅੰਕੜਿਆਂ ’ਚ ਕੁੱਲ 33,23,322 ਬੱਚਿਆਂ ਦੇ ਅੰਕੜੇ ਸਾਹਮਣੇ ਆਏ।

ਇਹ ਵੀ ਪੜ੍ਹੋ : ਪੁੱਤ ਨੂੰ ਬਚਾਉਣ ਦੀ ਕੋਸ਼ਿਸ ’ਚ ਸੜ ਕੇ ਸੁਆਹ ਹੋਈ ਮਾਂ, ਘਰ ਦੀਆਂ ਪੌੜੀਆਂ ’ਚ ਮਿਲਿਆ ਕੰਕਾਲ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News