ਮੁਜ਼ੱਫਰਨਗਰ ਜੇਲ ਤੋਂ ਨੋਇਡਾ ਜੇਲ ''ਚ 325 ਕੈਦੀ ਹੋਣਗੇ ਸ਼ਿਫਟ

Wednesday, Nov 21, 2018 - 11:18 AM (IST)

ਮੁਜ਼ੱਫਰਨਗਰ ਜੇਲ ਤੋਂ ਨੋਇਡਾ ਜੇਲ ''ਚ 325 ਕੈਦੀ ਹੋਣਗੇ ਸ਼ਿਫਟ

ਮੁਜ਼ੱਫਰਨਗਰ— ਮੁਜ਼ੱਫਰਨਗਰ ਜੇਲ ਦੇ ਸਮਰੱਥਾ ਤੋਂ ਜ਼ਿਆਦਾ ਭਰੇ ਹੋਣ ਕਾਰਨ 325 ਕੈਦੀਆਂ ਨੂੰ ਨੋਇਡਾ ਜੇਲ 'ਚ ਭੇਜਿਆ ਜਾਵੇਗਾ। ਜੇਲ ਇੰਚਾਰਜ ਏ.ਕੇ. ਸਕਸੇਨਾ ਨੇ ਦੱਸਿਆ ਕਿ ਜ਼ਿਲਾ ਅਧਿਕਾਰੀਆਂ ਨੇ ਜੇਲ ਦਾ ਭਾਰ ਘੱਟ ਕਰਨ ਲਈ ਇਹ ਸੁਝਾਅ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 870 ਲੋਕਾਂ ਦੀ ਸਮਰੱਥਾ ਵਾਲੇ ਜੇਲ 'ਚ ਮੁਜ਼ੱਫਰਨਗਰ ਤੇ ਸ਼ਾਮਲੀ ਜ਼ਿਲੇ ਦੇ 2000 ਤੋਂ ਜ਼ਿਆਦਾ ਕੈਦੀ ਬੰਦ ਹਨ। ਸਕਸੇਨਾ ਨੇ ਕਿਹਾ ਕਿ ਲਖਨਊ 'ਚ ਜੇਲ ਵਿਭਾਗ ਮੁੱਖ ਦਫਤਰ ਤੋਂ ਮਨਜ਼ੁਰੀ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ।


author

Inder Prajapati

Content Editor

Related News