ਯੂਕ੍ਰੇਨ ’ਚ ਫਸੇ ਜੰਮੂ ਦੇ 32 ਨਾਗਰਿਕ, ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਦੀ ਮਦਦ ਲਈ ਜਾਰੀ ਕੀਤੇ ਨੰਬਰ

Wednesday, Mar 02, 2022 - 04:51 PM (IST)

ਯੂਕ੍ਰੇਨ ’ਚ ਫਸੇ ਜੰਮੂ ਦੇ 32 ਨਾਗਰਿਕ, ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਦੀ ਮਦਦ ਲਈ ਜਾਰੀ ਕੀਤੇ ਨੰਬਰ

ਜੰਮੂ (ਭਾਸ਼ਾ)– ਰੂਸ ਵਲੋਂ ਫ਼ੌਜੀ ਕਾਰਵਾਈ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਪੂਰਬੀ ਯੂਰਪੀ ਦੇਸ਼ ਯੂਕ੍ਰੇਨ ’ਚ ਫਸੇ ਜੰਮੂ ਦੇ ਸਾਰੇ 32 ਲੋਕਾਂ ਦੇ ਪਰਿਵਾਰਾਂ ਨਾਲ ਪ੍ਰਸ਼ਾਸਨ ਸੰਪਰਕ ’ਚ ਹੈ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਇਨ੍ਹਾਂ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। 

ਪ੍ਰਸ਼ਾਸਨ ਨੇ ਰੂਸ ਦੀ ਫ਼ੌਜੀ ਕਾਰਵਾਈ ਦੀ ਵਜ੍ਹਾ ਕਰ ਕੇ ਯੂਕ੍ਰੇਨ ’ਚ ਫਸੇ ਲੋਕਾਂ ਦੇ ਪਰਿਵਾਰਾਂ ਦੀ ਮਦਦ ਲਈ 2 ਫੋਨ ਨੰਬਰ ਜਾਰੀ ਕੀਤੇ ਹਨ। ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਨੂੰ ਕਿਹਾ ਕਿ ਕਿਸੇ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਕੰਟਰੋਲ ਰੂਮ ’ਚ ਫੋਨ ਨੰਬਰ- 0191-2571616 ਅਤੇ 0191-2571912 ’ਤੇ ਸੰਪਰਕ ਕਰ ਸਕਦੇ ਹੋ।


author

Tanu

Content Editor

Related News