ਪੀ.ਐਮ. ਕੇਅਰਸ ਫੰਡ ਤੋਂ ਮਿਲੇ 3100 ਕਰੋੜ, ਪ੍ਰਵਾਸੀ ਮਜ਼ਦੂਰਾਂ ''ਤੇ ਖਰਚ ਹੋਣਗੇ 1000 ਕਰੋੜ

Wednesday, May 13, 2020 - 09:57 PM (IST)

ਪੀ.ਐਮ. ਕੇਅਰਸ ਫੰਡ ਤੋਂ ਮਿਲੇ 3100 ਕਰੋੜ, ਪ੍ਰਵਾਸੀ ਮਜ਼ਦੂਰਾਂ ''ਤੇ ਖਰਚ ਹੋਣਗੇ 1000 ਕਰੋੜ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਐਮ. ਕੇਅਰਸ ਫੰਡ 'ਚ ਆਏ ਪੈਸਿਆਂ ਦਾ ਹਿਸਾਬ ਦੇ ਦਿੱਤਾ ਹੈ। ਪੀ.ਐਮ.ਓ. ਵਲੋਂ ਦੱਸਿਆ ਗਿਆ ਹੈ ਕਿ ਪੀ.ਐਮ. ਕੇਅਰਸ ਫੰਡ 'ਚ ਹੁਣ ਤੱਕ 3100 ਕਰੋੜ ਰੁਪਏ ਆਏ ਹਨ, ਜਿਨ੍ਹਾਂ 'ਚ 2000 ਕਰੋੜ ਰੁਪਏ ਵੈਂਟੀਲੇਟਰਸ ਖਰੀਦਣ ਲਈ ਜਾਰੀ ਕੀਤੇ ਗਏ ਹਨ।  ਮਜ਼ਦੂਰ ਇੰਡੀਆ ਲਈ 1000 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਰੋਨਾ ਵੈਕਸੀਨ ਲਈ ਵੀ 100 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।

ਦੱਸ ਦਈਏ ਕਿ ਪੀ.ਐਮ. ਕੇਅਰਸ ਫੰਡ ਨੂੰ ਲੈ ਕੇ ਵਿਰੋਧੀ ਪੱਖ ਲਗਾਤਾਰ ਸਵਾਲ ਚੁੱਕਦਾ ਰਿਹਾ ਹੈ। ਕਾਂਗਰਸ ਵੱਲੋਂ ਇਸ ਦੀ ਆਡਿਟ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਇਸ ਫੰਡ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਵੀ ਦਿੱਤੀ ਗਈ ਸੀ। ਕੋਰੋਨਾ ਵਾਇਰਸ ਵਰਗੀ ਮਹਾਮਾਰੀ ਨਾਲ ਨਜਿੱਠਣ ਲਈ ਬਣੇ ਪੀ.ਐਮ. ਕੇਅਰਸ ਫੰਡ ਦੇ ਗਠਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਮੰਗ ਨੂੰ ਸੁਪਰੀਮ ਕੋਰਟ ਨੇ ਖਾਰਿਜ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਸੰਕਰਮਣ ਵਿਚਾਲੇ ਪ੍ਰਧਾਨ ਮੰਤਰੀ  ਦੇ ਨਿਰਦੇਸ਼ 'ਤੇ ਪੀ.ਐਮ. ਕੇਅਰਸ ਫੰਡ ਬਣਾਇਆ ਗਿਆ ਸੀ। ਪੀ.ਐਮ. ਮੋਦੀ ਦੇ ਐਲਾਨ 'ਤੇ ਦੇਸ਼ ਦਾ ਖਾਸ ਤੋਂ ਲੈ ਕੇ ਆਮ ਲੋਕਾਂ ਨੇ ਕਾਫੀ ਦਾਨ ਦਿੱਤਾ।


author

Inder Prajapati

Content Editor

Related News