31 ਜੁਲਾਈ ਤੋਂ ਪਹਿਲਾਂ ਨਹੀਂ ਖੁੱਲ੍ਹੇਗਾ ਪ੍ਰਸਿੱਧ ਸਾਲਾਸਰ ਮੰਦਰ, ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਲਿਆ ਫੈਸਲਾ
Sunday, Jun 21, 2020 - 12:24 PM (IST)
ਚੁਰੂ- ਰਾਜਸਥਾਨ ਦੇ ਚੁਰੂ ਜ਼ਿਲ੍ਹੇ 'ਚ ਸਥਿਤ ਪ੍ਰਸਿੱਧ ਸਾਲਾਸਰ ਮੰਦਰ ਸ਼ਰਧਾਲੂਆਂ ਲਈ 31 ਜੁਲਾਈ ਤੋਂ ਪਹਿਲਾਂ ਨਹੀਂ ਖੋਲ੍ਹਿਆ ਜਾਵੇਗਾ। ਮੰਦਰ ਦੇ ਪੁਜਾਰੀ ਮਾਂਗੀਲਾਲ ਨੇ ਐਤਵਾਰ ਨੂੰ ਦੱਸਿਆ ਕਿ ਮੰਦਰ 31 ਜੁਲਾਈ ਤੋਂ ਬਾਅਦ ਹੀ ਖੋਲ੍ਹਿਆ ਜਾਵੇਗਾ। ਕੋਵਿਡ-19 ਕਾਰਨ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਮੰਦਰ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ।
ਪੁਜਾਰੀ ਮਾਂਗੀਲਾਲ ਨੇ ਦੱਸਿਆ ਕਿ ਚੁਰੂ ਕੋਰਟ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਸ਼ਰਧਾਲੂਆਂ ਨੂੰ ਇਸ ਸੰਬੰਧ 'ਚ ਸੂਚਿਤ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਰਾਜਸਥਾਨ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 14 ਹਜ਼ਾਰ 691 ਪਹੁੰਚ ਗਈ ਹੈ, ਉੱਥੇ ਹੀ ਮ੍ਰਿਤਕਾਂ ਦੀ ਗਿਣਤੀ ਵਧ ਕੇ 341 ਹੋ ਗਈ ਹੈ।