ਦੀਵਾਲੀ ਮਗਰੋਂ ਗਹਿਣਿਆਂ ਦੀ ਦੁਕਾਨ ਦੇ 31 ਕਾਮੇ ਕੋਰੋਨਾ ਪਾਜ਼ੇਟਿਵ, ਗਾਹਕਾਂ ਦੀ ਭਾਲ ਸ਼ੁਰੂ

Wednesday, Nov 18, 2020 - 06:36 PM (IST)

ਦੀਵਾਲੀ ਮਗਰੋਂ ਗਹਿਣਿਆਂ ਦੀ ਦੁਕਾਨ ਦੇ 31 ਕਾਮੇ ਕੋਰੋਨਾ ਪਾਜ਼ੇਟਿਵ, ਗਾਹਕਾਂ ਦੀ ਭਾਲ ਸ਼ੁਰੂ

ਇੰਦੌਰ (ਭਾਸ਼ਾ)— ਮੱਧ ਪ੍ਰਦੇਸ਼ 'ਚ ਦੀਵਾਲੀ ਤੋਂ ਬਾਅਦ ਇੱਥੇ ਗਹਿਣਿਆਂ ਦੀ ਇਕ ਦੁਕਾਨ ਦੇ 31 ਕਾਮੇ ਕੋਵਿਡ-19 ਤੋਂ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਚੌਕਸ ਹੋ ਕੇ ਸਿਹਤ ਮਹਿਕਮੇ ਨੇ ਇਸ ਦੁਕਾਨ ਤੋਂ ਪਿਛਲੇ ਦਿਨੀਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਹਿਕਮੇ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਵਿਡ-19 ਦੀ ਰੋਕਥਾਮ ਲਈ ਸਿਹਤ ਮਹਿਕਮੇ ਦੀ ਗਠਿਤ 'ਸਕ੍ਰੀਨਿੰਗ' ਟੀਮ ਦੇ ਮੁਖੀ ਅਨਿਲ ਡੋਂਗਰੇ ਨੇ ਦੱਸਿਆ ਕਿ ਸ਼ਹਿਰ ਦੇ ਐੱਮ. ਜੀ. ਰੋਡ ਸਥਿਤ ਗਹਿਣਿਆਂ ਦੀ ਇਕ ਦੁਕਾਨ ਦੇ ਕੁੱਲ 72 ਕਾਮਿਆਂ ਦੇ ਕੋਰੋਨਾ ਨਮੂਨੇ ਮੰਗਲਵਾਰ ਨੂੰ ਲਏ ਗਏ ਸਨ। ਇਨ੍ਹਾਂ 'ਚੋਂ 31 ਲੋਕ ਇਕ ਨਿੱਜੀ ਪ੍ਰਯੋਗਸ਼ਾਲਾ ਦੀ ਜਾਂਚ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਦਾਅਵਾ- ਭਾਰਤੀਆਂ ਲਈ ਕੋਵਿਡ-19 ਦਾ ਇਹ ਟੀਕਾ ਹੋਵੇਗਾ ਵਧੇਰੇ ਕਾਰਗਰ

ਇਸ ਦਰਮਿਆਨ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਪ੍ਰਵੀਣ ਜੜੀਆ ਨੇ ਦੱਸਿਆ ਕਿ ਗਹਿਣਿਆਂ ਦੀ ਦੁਕਾਨ ਨੂੰ ਰੋਗਾਣੂ ਮੁਕਤ ਕਰਵਾਇਆ ਜਾ ਰਿਹਾ ਹੈ। ਇਸ ਦੁਕਾਨ ਤੋਂ ਪਿਛਲੇ ਦਿਨੀਂ ਖਰੀਦਦਾਰੀ ਕਰਨ ਵਾਲੇ ਗਾਹਕਾਂ ਦੀ ਖੋਜ ਕੀਤੀ ਜਾ ਰਹੀ ਹੈ। ਪ੍ਰਵੀਣ ਨੇ ਅੱਗੇ ਦੱਸਿਆ ਕਿ ਜੇਕਰ ਇਨ੍ਹਾਂ ਗਾਹਕਾਂ ਵਿਚ ਕੋਵਿਡ-19 ਦੇ ਲੱਛਣ ਪਾਏ ਗਏ, ਤਾਂ ਅਸੀਂ ਉਨ੍ਹਾਂ ਦੀ ਜਾਂਚ ਕਰਵਾਵਾਂਗੇ। 

ਇਹ ਵੀ ਪੜ੍ਹੋ:  20 ਨਵੰਬਰ ਤੋਂ ਸ਼ੁਰੂ ਹੋਵੇਗਾ ਕੋਵੈਕਸੀਨ ਦੇ ਤੀਜੇ ਪੜਾਅ ਦਾ ਟ੍ਰਾਇਲ, ਅਨਿਲ ਵਿਜ ਨੇ ਕਿਹਾ- ਮੈਨੂੰ ਲਗਾਓ ਪਹਿਲਾ ਟੀਕਾ

ਜ਼ਿਕਰਯੋਗ ਹੈ ਕਿ ਇੰਦੌਰ, ਸੂਬੇ 'ਚ ਕੋਵਿਡ-19 ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਜ਼ਿਲ੍ਹਾ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਕਰੀਬ 35 ਲੱਖ ਦੀ ਆਬਾਦੀ ਵਾਲੇ ਇਸ ਜ਼ਿਲ੍ਹੇ ਵਿਚ 24 ਮਾਰਚ ਤੋਂ 17 ਨਵੰਬਰ ਤੱਕ ਕੋਵਿਡ-19 ਦੇ ਕੁੱਲ 36,055 ਮਰੀਜ਼ ਮਿਲੇ ਹਨ। ਇਨ੍ਹਾਂ 'ਚੋਂ 719 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਨਵੇਂ ਮਰੀਜ਼ਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਮੁੜ ਤੋਂ ਰਫ਼ਤਾਰ ਫੜ ਰਿਹਾ ਹੈ।

ਇਹ ਵੀ ਪੜ੍ਹੋ: ਹਰਿਆਣਾ: ਜੀਂਦ 'ਚ 39 ਵਿਦਿਆਰਥੀ ਹੋਏ ਕੋਰੋਨਾ ਪਾਜ਼ੇਟਿਵ


author

Tanu

Content Editor

Related News