ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਾਹੌਰ ਪਹੁੰਚੇ 300 ਸਿੱਖ ਸ਼ਰਧਾਲੂ : ਪਾਕਿ ਹਾਈ ਕਮਿਸ਼ਨ

06/22/2018 9:51:06 PM

ਨਵੀਂ ਦਿੱਲੀ— ਪਾਕਿਸਤਾਨ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਦੇ 300 ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦਿੱਤਾ ਗਿਆ ਹੈ ਤੇ ਉਹ ਲਾਹੌਰ 'ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਪਾਕਿਸਤਾਨ ਜਾ ਰਹੇ ਹਨ। ਹਾਈ ਕਮਿਸ਼ਨ ਨੇ ਇਕ ਬਿਆਨ 'ਚ ਕਿਹਾ, 'ਪਾਕਿਸਤਾਨ ਰੇਲਵੇ ਦੀ ਇਕ ਵਿਸ਼ੇਸ਼ ਟਰੇਨ ਸ਼ਰਧਾਲੂਆਂ ਨੂੰ 21 ਜੂਨ ਨੂੰ ਅਟਾਰੀ ਤੋਂ ਪਾਕਿਸਤਾਨ ਲੈ ਕੇ ਗਈ।' ਇਸ 'ਚ ਕਿਹਾ ਗਿਆ ਹੈ ਕਿ ਹਾਈ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਵੀਜ਼ੇ ਕਿਸੇ ਸਮਾਰੋਹ 'ਚ ਹਿੱਸਾ ਲੈਣ ਲਈ ਹੋਰ ਦੇਸ਼ਾਂ ਦੇ ਸਿੱਖ ਸ਼ਰਧਾਲੂਆਂ ਨੂੰ ਦਿੱਤੇ ਜਾਣ ਵਾਲੇ ਵੀਜ਼ੇ ਤੋਂ ਇਲਾਵਾ ਹਨ। ਹਾਈ ਕਮਿਸ਼ਨ ਨੇ ਕਿਹਾ, 'ਨਵੀਂ ਦਿੱਲੀ 'ਚ ਪਾਕਿਸਤਾਨ ਹਾਈ ਕਮਿਸ਼ਨ ਨੇ ਲਾਹੌਰ 'ਚ ਗੁਰਦੁਆਰਾ ਡੇਰਾ ਸਾਹਿਬ 'ਚ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ 21 ਕੋਂ 30 ਜੂਨ ਲਈ ਭਾਰਤ ਦੇ 300 ਤੋਂ ਜ਼ਿਆਦਾ ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਹਨ।' ਇਸ ਦੌਰਾਨ, ਹਾਈ ਕਮਿਸ਼ਨ ਨੇ ਦੱਸਿਆ ਕਿ 8 ਤੋਂ 17 ਜੂਨ ਤਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਹੋਰ ਜੱਥਾ ਪਾਕਿਸਤਾਨ ਤੋਂ ਭਾਰਤ ਪਰਤ ਆਇਆ।


Related News