BSF ਦੇ 30 ਹੋਰ ਜਵਾਨ ਮਿਲੇ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 223 ਤੱਕ ਪਹੁੰਚੀ

05/08/2020 7:00:37 PM

ਨਵੀਂ ਦਿੱਲੀ-ਸੀਮਾ ਸੁਰੱਖਿਆ ਬਲ ਦੇ 32 ਹੋਰ ਕਰਮਚਾਰੀਆਂ 'ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ 2 ਕਰਮਚਾਰੀ ਦਿੱਲੀ ਫੋਰਸ ਦੇ ਦਫਤਰ 'ਚ ਤਾਇਨਾਤ ਹਨ। ਇਸ ਦੇ ਨਾਲ ਹੀ ਬੀ.ਐੱਸ.ਐੱਫ 'ਚ ਇਨਫੈਕਟਡ ਜਵਾਨਾਂ ਦੀ ਗਿਣਤੀ 223 ਤੱਕ ਪਹੁੰਚ ਚੁੱਕੀ ਹੈ। ਅਧਿਕਾਰੀਆਂ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਦੱਸਿਆ ਹੈ ਕਿ ਕੇਂਦਰੀ ਹਥਿਆਰਬੰਦ ਪੁਲਸ ਬਲ 'ਚ ਇਸ ਬੀਮਾਰੀ ਨਾਲ ਸਭ ਤੋਂ ਜ਼ਿਆਦਾ ਮਾਮਲੇ ਬੀ.ਐੱਸ.ਐੱਫ 'ਚ ਹਨ। ਸੀ.ਏ.ਪੀ.ਐੱਫ 'ਚ ਵਰਤਮਾਨ ਸਮੇਂ ਦੌਰਾਨ ਕੋਰੋਨਾਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 500 ਤੋਂ ਜ਼ਿਆਦਾ ਹੈ। 

ਬੀ.ਐੱਸ.ਐੱਫ ਦੇ ਬੁਲਾਰੇ ਸ਼ੁਭੇਂਦੁ ਭਾਰਦਵਾਜ ਨੇ ਇਕ ਬਿਆਨ 'ਚ ਦੱਸਿਆ ਹੈ, ਵੱਖ-ਵੱਖ ਇੰਸਟਾਲੇਸ਼ਨ ਤੋਂ ਕੋਵਿਡ-19 ਦੇ 30 ਨਵੇਂ ਮਾਮਲੇ (6 ਦਿੱਲੀ ਅਤੇ 24 ਤ੍ਰਿਪੁਰਾ) ਸਾਹਮਣੇ ਆਏ ਹਨ। ਇਨ੍ਹਾਂ ਸਾਰਿਆਂ ਦਾ ਏਮਜ਼ ਝੱਜਰ ਅਤੇ ਜੀ.ਬੀ.ਪੰਤ ਹਸਪਤਾਲ ਅਗਰਤਲਾ 'ਚ ਇਲਾਜ ਚੱਲ ਰਿਹਾ ਹੈ। ਦਿੱਲੀ ਤੋਂ ਸਾਹਮਣੇ ਆਏ 6 ਨਵੇਂ ਮਾਮਲਿਆਂ 'ਚੋਂ 2 ਜਵਾਨ ਰਾਸ਼ਟਰੀ ਰਾਜਧਾਨੀ 'ਚ ਬੀ.ਐੱਸ.ਐੱਫ ਦੇ ਦਫਤਰ 'ਚ ਤਾਇਨਾਤ ਹਨ ਅਤੇ 4 ਮਹਾਨਗਰ ਦੀਆਂ ਹੋਰ ਯੂਨਿਟਾਂ 'ਚ ਹਨ। 

ਅਧਿਕਾਰੀਆਂ ਨੇ ਦੱਸਿਆ ਹੈ ਕਿ ਲੋਧੀ ਰੋਡ ਸਥਿਤ ਸੀ.ਜੀ.ਓ ਇਮਾਰਤ 'ਚ 8 ਮੰਜ਼ਿਲਾਂ ਦਫਤਰ ਦੀ ਇਕ ਹੋਰ ਮੰਜ਼ਿਲ ਬੰਦ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਐਡੀਸ਼ਨਲ ਡਾਇਰੈਕਟਰ ਪੱਧਰ ਦੇ ਇਕ ਅਧਿਕਾਰੀ ਦੇ ਪ੍ਰਾਈਵੇਟ ਕਰਮਚਾਰੀ ਅਤੇ ਅਮਲਾ ਮਾਮਲੇ ਦੀ ਸ਼ਾਖਾ 'ਚ ਤਾਇਨਾਤ ਇਕ ਹੈੱਡ ਕਾਂਸਟੇਬਲ 'ਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਪਹਿਲਾ 2 ਮੰਜ਼ਿਲਾਂ ਸੀਲ ਕਰ ਦਿੱਤੀਆਂ ਸੀ। ਮੁੱਖ ਦਫਤਰ 'ਚ ਕੰਮ ਕਰਨ ਵਾਲੇ ਸਹਾਇਕ ਸਬ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਦੀ ਹਾਲ ਹੀ ਦੌਰਾਨ ਇਕ ਬੀਮਾਰੀ ਕਾਰਨ ਮੌਤ ਹੋ ਗਈ ਸੀ। ਬਲ ਦੇ ਦਫਤਰ 'ਚ ਕੋਵਿਡ-19 ਦੇ ਵੱਧਦਿਆਂ ਮਾਮਲਿਆਂ 'ਤੇ ਅਧਿਕਾਰੀਆਂ ਨੇ ਚਿੰਤਾ ਜਤਾਈ ਹੈ। ਬੀ.ਐੱਸ.ਐੱਫ 'ਚ ਪੀੜਤ ਮਾਮਲਿਆਂ ਦੀ ਕੁੱਲ ਗਿਣਤੀ 223 ਤੱਕ ਪਹੁੰਚ ਗਈ ਹੈ। 2 ਜਵਾਨਾਂ ਨੇ ਇਸ ਵਾਇਰਸ ਨੂੰ ਮਾਤ ਦੇ ਕੇ ਠੀਕ ਵੀ ਹੋ ਗਏ ਪਰ 2 ਜਵਾਨਾਂ ਦੀ ਮੌਤ ਹੋ ਗਈ ਹੈ। 


Iqbalkaur

Content Editor

Related News