ਬਾਂਦੀਪੋਰਾ ''ਚ ਮਾਰੇ ਗਏ ਤਿੰਨੋਂ ਅੱਤਵਾਦੀ ਲਸ਼ਕਰ ਦੇ ਮੈਂਬਰ ਸਨ : IGP ਵਿਜੇ ਕੁਮਾਰ

Sunday, Jul 25, 2021 - 12:59 PM (IST)

ਬਾਂਦੀਪੋਰਾ ''ਚ ਮਾਰੇ ਗਏ ਤਿੰਨੋਂ ਅੱਤਵਾਦੀ ਲਸ਼ਕਰ ਦੇ ਮੈਂਬਰ ਸਨ : IGP ਵਿਜੇ ਕੁਮਾਰ

ਬਾਂਦੀਪੋਰਾ- ਜੰਮੂ ਅਤੇ ਕਸ਼ਮੀਰ ਦੇ ਬਾਂਦੀਪੋਰਾ 'ਚ ਮਾਰੇ ਗਏ ਤਿੰਨ ਅੱਤਵਾਦੀਆਂ ਦੀ ਪਛਾਣ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਮੈਂਬਰਾਂ ਦੇ ਰੂਪ 'ਚ ਕੀਤੀ ਗਈ ਹੈ। ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ,''ਕੱਲ ਯਾਨੀ ਸ਼ਨੀਵਾਰ ਨੂੰ ਬਾਂਦੀਪੋਰਾ ਮੁਕਾਬਲੇ 'ਚ ਮਾਰੇ ਗਏ ਤਿੰਨ ਅੱਤਵਾਦੀਆਂ 'ਚੋਂ ਇਕ ਸ਼ਾਕਿਰ ਸੀ, ਜੋ 2018 'ਚ ਅੰਮ੍ਰਿਤਸਰ 'ਚ ਵਾਹਗਾ ਸਰਹੱਦ ਤੋਂ ਪਾਕਿਸਤਾਨ ਚੱਲਾ ਗਿਆ ਸੀ। ਮਾਰੇ ਗਏ ਤਿੰਨੋਂ ਲਸ਼ਕਰ-ਏ-ਤੋਇਬਾ ਦੇ ਮੈਂਬਰ ਸਨ।''

ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਦੇ ਬਾਂਦੀਪੋਰਾ 'ਚ ਮੁਕਾਬਲਾ, ਸੁਰੱਖਿਆ ਫ਼ੋਰਸਾਂ ਨੇ 2 ਅੱਤਵਾਦੀ ਕੀਤੇ ਢੇਰ

ਉਨ੍ਹਾਂ ਕਿਹਾ,''ਸਾਨੂੰ ਸੂਚਨਾ ਮਿਲੀ ਸੀ ਕਿ ਬਾਂਦੀਪੋਰਾ ਦੇ ਸ਼ੋਕਬਾਬਾ ਜੰਗਲ 'ਚ ਕੁਝ ਅੱਤਵਾਦੀ ਹਨ, ਜਿਸ ਤੋਂ ਬਾਅਦ ਅਸੀਂ ਫ਼ੌਜ ਨਾਲ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਜਿਵੇਂ ਹੀ ਤਲਾਸ਼ੀ ਮੁਹਿੰਮ ਸ਼ੁਰੂ ਹੋਈ, ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ਦੌਰਾਨ ਇਕ ਜਵਾਨ ਜ਼ਖਮੀ ਹੋ ਗਿਆ।'' ਉਨ੍ਹਾਂ ਕਿਹਾ,''ਸਥਾਨਕ ਲਸ਼ਕਰ ਦੇ ਅੱਤਵਾਦੀ ਸ਼ਾਕਿਰ ਸਮੇਤ 3 ਅੱਤਵਾਦੀ ਮਾਰੇ ਗਏ ਹਨ। ਅਸੀਂ ਅਨੁਮਾਨ ਲਗਾ ਰਹੇ ਹਾਂ ਕਿ ਖੇਤਰ 'ਚ 2-3 ਹੋਰ ਅੱਤਵਾਦੀ ਹੋ ਸਕਦੇ ਹਨ। ਜ਼ਖਮੀ ਜਵਾਨ ਦੀ ਸਿਹਤ ਬਾਰੇ ਜਾਣਕਾਰੀ ਦਿੰਦੇ ਹੋਏ ਕੁਮਾਰ ਨੇ ਕਿਹਾ ਕਿ ਉਹ ਠੀਕ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਕੰਟਰੋਲ ਰੇਖਾ ਕੋਲ ਬਾਰੂਦੀ ਸੁਰੰਗ 'ਚ ਧਮਾਕਾ, ਹਿਮਾਚਲ ਦਾ ਜਵਾਨ ਹੋਇਆ ਸ਼ਹੀਦ

ਦੱਸਣਯੋਗ ਹੈ ਕਿ ਸ਼ਨੀਵਾਰ ਨੂੰ ਸ਼ੋਕਬਾਬਾ ਜੰਗਲ 'ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ਹੋਇਆ, ਜਿਸ 'ਚ 3 ਅੱਤਵਾਦੀ ਮਾਰੇ ਗਏ ਗਏ ਸਨ। ਜੰਮੂ ਕਸ਼ਮੀਰ 'ਚ ਪਿਛਲੇ 24 ਘੰਟਿਆਂ 'ਚ ਪੁਲਸ ਅਤੇ ਹਥਿਆਰਬੰਦ ਫ਼ੋਰਸਾਂ ਨੇ 2 ਮੁਕਾਬਲਿਆਂ ਨੂੰ ਅੰਜਾਮ ਦਿੱਤਾ ਹੈ। ਇਕ ਬਾਂਦੀਪੋਰਾ ਅਤੇ ਦੂਜਾ ਕੁਲਗਾਮ 'ਚ ਹੋਇਆ ਸੀ। ਇਸ ਵਿਚ ਰੱਖਿਆ ਅਧਿਕਾਰੀਆਂ ਨੇ ਮੁਕਾਬਲੇ 'ਚ ਤਿੰਨ ਜਵਾਨਾਂ ਦੇ ਜ਼ਖਮੀ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਅਤੇ ਕਿਹਾ ਕਿ ਸਿਰਫ਼ ਇਕ ਜਵਾਨ ਜ਼ਖਮੀ ਹੋਇਆ ਹੈ।

ਇਹ ਵੀ ਪੜ੍ਹੋ : ਭਾਰਤ ਨੇ ਜੰਮੂ ਖੇਤਰ 'ਚ ਡਰੋਨ ਗਤੀਵਿਧੀਆਂ 'ਤੇ ਪਾਕਿਸਤਾਨ ਦੇ ਸਾਹਮਣੇ ਪ੍ਰਗਟਾਇਆ ਵਿਰੋਧ


author

DIsha

Content Editor

Related News