ਪਤੀ ਨੇ ਫੋਨ ''ਤੇ ਦਿੱਤਾ ਤਿੰਨ ਤਲਾਕ, ਪਹਿਲਾਂ ਇੰਨੀਆਂ ਔਰਤਾਂ ਨਾਲ ਕਰ ਚੁੱਕਾ ਸੀ ਵਿਆਹ

Friday, Jan 20, 2023 - 12:45 AM (IST)

ਪਤੀ ਨੇ ਫੋਨ ''ਤੇ ਦਿੱਤਾ ਤਿੰਨ ਤਲਾਕ, ਪਹਿਲਾਂ ਇੰਨੀਆਂ ਔਰਤਾਂ ਨਾਲ ਕਰ ਚੁੱਕਾ ਸੀ ਵਿਆਹ

ਇੰਦੌਰ (ਭਾਸ਼ਾ) : ਇੰਦੌਰ 'ਚ ਇਕ ਔਰਤ ਨੂੰ ਫੋਨ ਕਾਲ ਤੇ ਐੱਸਐੱਮਐੱਸ ਰਾਹੀਂ 3 ਤਲਾਕ ਦੇਣ ਦੇ ਦੋਸ਼ 'ਚ ਉਸ ਦੇ ਪਤੀ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦੀ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਬ-ਇੰਸਪੈਕਟਰ ਮਨੀਸ਼ਾ ਦਾਂਗੀ ਨੇ ਦੱਸਿਆ ਕਿ ਸ਼ਹਿਰ ਦੇ ਖਜਰਾਨਾ ਖੇਤਰ ਵਿੱਚ ਰਹਿਣ ਵਾਲੀ ਔਰਤ ਦੀ ਸ਼ਿਕਾਇਤ ’ਤੇ ਉਸ ਦੇ ਪਤੀ ਇਮਰਾਨ (32) ਖ਼ਿਲਾਫ਼ ਮੁਸਲਿਮ ਮਹਿਲਾ (ਵਿਆਹ ਅਧਿਕਾਰ ਸੁਰੱਖਿਆ) ਐਕਟ 2019 ਅਤੇ ਆਈ. ਪੀ. ਸੀ. ਦੀਆਂ ਸਬੰਧਿਤ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ : ਰਾਤ 2 ਵਜੇ ਬੱਸਾਂ 'ਚ ਹੁੰਦਾ ਇਹ ਕੰਮ, ਨਕਲੀ ਗਾਹਕ ਬਣ ਦੇਖੋ ਕਿਵੇਂ ਕੀਤਾ ਪਰਦਾਫਾਸ਼

ਉਨ੍ਹਾਂ ਦੱਸਿਆ ਕਿ ਦੋਸ਼ੀ ਰਾਜਸਥਾਨ ਤੇ ਅਜਮੇਰ ਦਾ ਰਹਿਣ ਵਾਲਾ ਹੈ। ਦਾਂਗੀ ਨੇ ਦੱਸਿਆ ਕਿ ਪੀੜਤ ਔਰਤ ਨੇ ਇਮਰਾਨ ਨਾਲ ਤੀਜਾ ਵਿਆਹ ਕੀਤਾ ਸੀ ਅਤੇ ਪਿਛਲੇ 2 ਵਿਆਹਾਂ ਤੋਂ ਉਸ ਦੇ 3 ਬੱਚੇ ਹਨ, ਜਦਕਿ ਇਮਰਾਨ ਬਾਰੇ ਪਤਾ ਲੱਗਾ ਹੈ ਕਿ ਉਹ ਇੰਦੌਰ ਵਾਸੀ ਔਰਤ ਤੋਂ ਇਲਾਵਾ 3 ਹੋਰ ਔਰਤਾਂ ਨਾਲ ਵੀ ਕਥਿਤ ਤੌਰ ’ਤੇ ਵਿਆਹ ਕਰ ਚੁੱਕਾ ਹੈ। ਸਬ-ਇੰਸਪੈਕਟਰ ਨੇ ਦੱਸਿਆ ਕਿ ਇੰਦੌਰ ਦੀ ਰਹਿਣ ਵਾਲੀ ਔਰਤ ਨੇ ਇਕ ਮੈਟਰੀਮੋਨੀਅਲ ਵੈੱਬਸਾਈਟ ਰਾਹੀਂ ਇਮਰਾਨ ਨਾਲ ਸੰਪਰਕ ਕੀਤਾ ਸੀ। ਉਸ ਨੇ ਦੋਸ਼ਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਮਰਾਨ ਨੇ ਵਿਆਹੁਤਾ ਹੋਣ ਦੀ ਗੱਲ ਨੂੰ ਲੁਕਾ ਕੇ ਇਸ ਔਰਤ ਨਾਲ ਵਿਆਹ ਕਰਵਾਇਆ ਸੀ। ਉਸ ਨੇ ਉਸ ਨੂੰ ਇਹ ਵੀ ਧੋਖਾ ਦਿੱਤਾ ਸੀ ਕਿ ਉਹ ਪਿਛਲੇ ਵਿਆਹਾਂ ਤੋਂ ਉਸ ਦੇ ਤੇ ਉਸ ਦੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਲਵੇਗਾ।

ਇਹ ਵੀ ਪੜ੍ਹੋ : ਸਰਹੱਦ ਪਾਰ: ਪਾਕਿਸਤਾਨੀ ਫੌਜ ਲਈ ਜਾਸੂਸੀ ਕਰਨ ਵਾਲੇ ਨੌਜਵਾਨ ਦਾ ਅੱਤਵਾਦੀਆਂ ਨੇ ਕੀਤਾ ਸਿਰ ਕਲਮ

ਪਤੀ-ਪਤਨੀ 'ਚ ਕਿਸ ਗੱਲ 'ਤੇ ਹੋਈ ਅਣਬਣ

ਦਾਂਗੀ ਅਨੁਸਾਰ ਜਦੋਂ ਔਰਤ ਨੂੰ ਇਮਰਾਨ ਦੇ ਪਿਛਲੇ ਵਿਆਹਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਮੁਲਜ਼ਮ 'ਤੇ ਸਖ਼ਤ ਇਤਰਾਜ਼ ਜਤਾਇਆ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਉਸ ਨੇ ਕਥਿਤ ਤੌਰ 'ਤੇ ਉਸ ਨੂੰ ਫੋਨ ਕਾਲਾਂ ਤੇ ਐੱਸਐੱਮਐੱਸ ਰਾਹੀਂ 'ਤਲਾਕ, ਤਲਾਕ, ਤਲਾਕ' ਕਿਹਾ। ਸਬ-ਇੰਸਪੈਕਟਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫਿਲਹਾਲ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਮੁਸਲਿਮ ਵੂਮੈਨ (ਪ੍ਰੋਟੈਕਸ਼ਨ ਆਫ਼ ਰਾਈਟਸ ਆਨ ਮੈਰਿਜ) ਐਕਟ 2019 ਤਿੰਨ ਵਾਰ ਤਲਾਕ ਬੋਲ ਕੇ ਵਿਆਹੁਤਾ ਸਬੰਧਾਂ ਨੂੰ ਖਤਮ ਕਰਨ ਦੀ ਪ੍ਰਥਾ ਨੂੰ ਰੋਕਦਾ ਹੈ। ਇਸ ਕਾਨੂੰਨ 'ਚ ਅਪਰਾਧੀ ਲਈ ਤਿੰਨ ਸਾਲ ਤੱਕ ਕੈਦ ਦੀ ਵਿਵਸਥਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News