ਮਾਨਸਿਕ ਪੱਖੋਂ ਬੀਮਾਰ ਔਰਤ ਨਾਲ ਕੀਤਾ ਗ਼ਲਤ ਕੰਮ, 3 ਵਿਅਕਤੀ ਗ੍ਰਿਫ਼ਤਾਰ
Thursday, Nov 07, 2024 - 07:06 PM (IST)

ਨਵੀਂ ਦਿੱਲੀ - ਦਿੱਲੀ ਪੁਲਸ ਨੇ ਸਰਾਏ ਕਾਲੇ ਖਾਨ ’ਚ ਮਾਨਸਿਕ ਪੱਖੋਂ ਬੀਮਾਰ ਓਡਿਸ਼ਾ ਦੀ ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿਚ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ 10 ਅਕਤੂਬਰ ਨੂੰ ਕਥਿਤ ਸਮੂਹਿਕ ਜਬਰ-ਜ਼ਨਾਹ ਤੋਂ ਬਾਅਦ ਪੀੜਤਾ ਦਾ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ’ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼
ਉਹਨਾਂ ਕਿਹਾ ਕਿ ਉਹ 9 ਮਈ ਨੂੰ ਆਪਣੇ ਪਰਿਵਾਰ ਨੂੰ ਦੱਸੇ ਬਿਨਾਂ ਦਿੱਲੀ ਆ ਗਈ ਸੀ। ਪਰਿਵਾਰ ਨੇ ਪੁਰੀ ’ਚ ਉਸ ਦੇ ਗੁੰਮਸ਼ੁਦਗੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਪੁਲਸ ਨੂੰ 11 ਅਕਤੂਬਰ ਨੂੰ ਸਰਾਏ ਕਾਲੇ ਖਾਂ ਇਲਾਕੇ ’ਚ ਇਕ ਔਰਤ ਦੇ ਖ਼ੂਨ ਨਾਲ ਲੱਥਪੱਥ ਪਈ ਹੋਣ ਦੀ ਸੂਚਨਾ ਮਿਲੀ ਸੀ। ਹਸਪਤਾਲ ਪਹੁੰਚਣ ’ਤੇ ਪੀੜਤਾ ਨੇ ਉੱਥੇ ਮੌਜੂਦ ਡਾਕਟਰਾਂ ਨੂੰ ਦੱਸਿਆ ਸੀ ਕਿ ਤਿੰਨ ਵਿਅਕਤੀਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ।
ਇਹ ਵੀ ਪੜ੍ਹੋ - ਮੰਮੀ ਨੂੰ ਪਸੰਦ ਨਹੀਂ ਆਇਆ..., ਦੁਕਾਨਦਾਰ ਦੇ ਇਸ ਜੁਗਾੜ ਲਈ ਤੁਸੀਂ ਵੀ ਆਖੋਗੇ 'ਵਾਹ', ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8