ਮਿਜੋਰਮ ਤੇ ਅਸਮ ''ਚ 400 ਕਰੋੜ ਰੁਪਏ ਦੀ ਨਸ਼ੀਲੀ ਸਮੱਗਰੀ ਨਾਲ 3 ਲੋਕ ਗ੍ਰਿਫ਼ਤਾਰ
Thursday, Mar 23, 2023 - 03:19 AM (IST)
ਕਰੀਮਗੰਜ (ਭਾਸ਼ਾ): ਮਿਜੋਰਮ ਤੇ ਅਸਮ ਵਿਚ ਬੁੱਧਵਾਰ ਨੂੰ ਭਾਰੀ ਮਾਤਰਾ ਵਿਚ ਨਸ਼ੀਲੀ ਸਮੱਗਰੀ ਜ਼ਬਤ ਕੀਤੀ ਗਈ ਤੇ ਇਸ ਸਿਲਸਿਲੇ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਮਹਿਬੂਬਾ ਮੁਫ਼ਤੀ ਦਾ ਵੱਡਾ ਐਲਾਨ, ਜੰਮੂ-ਕਸ਼ਮੀਰ 'ਚ ਧਾਰਾ 370 ਬਹਾਲ ਹੋਣ ਤਕ ਨਹੀਂ ਲੜਾਂਗੀ ਵਿਧਾਨਸਭਾ ਚੋਣ
ਅਧਿਕਾਰੀਆਂ ਮੁਤਾਬਕ ਜ਼ਬਤ ਨਸ਼ੀਲੀ ਸਮੱਗਰੀ ਦੀ ਕੀਮਤ 400 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਪੂਰਬੀ ਮਿਜੋਰਮ ਵਿਚ ਮਿਆਂਮਾ ਦੀ ਸਰਹੱਦ ਨੇੜੇ ਚਾਂਫਾਈ ਸ਼ਹਿਰ ਵਿਚ ਇਕ ਘਰ 'ਚੋਂ ਨਸ਼ੀਲੀਆਂ ਦਵਾਈਆਂ ਦੀਆਂ 39 ਲੱਖ ਗੋਲ਼ੀਆਂ ਜ਼ਬਤ ਕੀਤੀਆਂ ਗਈਆਂ, ਜਿਨ੍ਹਾਂ ਦੀ ਕੀਮਤ 390.40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੂਬੇ ਵਿਚ ਨਸ਼ੀਲੇ ਪਦਾਰਥਾਂ ਦੇ ਖ਼ਿਲਾਫ਼ ਇਹ ਹੁਣ ਤਕ ਦੀ ਸੱਭ ਤੋਂ ਵੱਡੀ ਕਾਰਵਾਈ ਹੈ।
ਇਹ ਖ਼ਬਰ ਵੀ ਪੜ੍ਹੋ - ਰਾਸ਼ਟਰਪਤੀ ਨੇ ਦਿੱਤੇ ਪਦਮ ਐਵਾਰਡ: SM ਕ੍ਰਿਸ਼ਨਾ, ਗੁਰਚਰਨ ਸਿੰਘ ਸਣੇ 50 ਸ਼ਖ਼ਸੀਅਤਾਂ ਨੂੰ ਮਿਲੇ ਪੁਰਸਕਾਰ
ਇਸ ਵਿਚਾਲੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਅਸਮ ਦੇ ਕਰੀਮਗੰਜ ਜ਼ਿਲ੍ਹੇ ਵਿਚ ਇਕ ਕਾਰ ਵਿਚ ਭਾਰੀ ਮਾਤਰਾ ਵਿਚ ਹੈਰੋਇਨ ਜ਼ਬਤ ਕੀਤੀ ਗਈ, ਜਿਸ ਦੀ ਅੰਦਾਜ਼ਨ ਕੀਮਤ 12 ਕਰੋੜ ਰੁਪਏ ਤੋਂ ਵੱਧ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।