ਮਣੀਪੁਰ ’ਚ ਅੱਤਵਾਦੀ ਸੰਗਠਨ ਦੇ 3 ਮੈਂਬਰ ਗ੍ਰਿਫਤਾਰ

Saturday, Mar 02, 2024 - 11:52 AM (IST)

ਮਣੀਪੁਰ ’ਚ ਅੱਤਵਾਦੀ ਸੰਗਠਨ ਦੇ 3 ਮੈਂਬਰ ਗ੍ਰਿਫਤਾਰ

ਇੰਫਾਲ- ਮਣੀਪੁਰ ਪੁਲਸ ਨੇ ਇੰਫਾਲ ਪੱਛਮੀ ਜ਼ਿਲੇ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਕੇ. ਸੀ. ਪੀ.-ਐੱਨ. ਦੇ 3 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਕੋਲੋਂ 5 ਮੋਬਾਈਲ ਫੋਨ ਅਤੇ 4 ਲੱਖ ਰੁਪਏ ਵੀ ਜ਼ਬਤ ਕੀਤੇ ਗਏ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੱਕ ਹੈ ਕਿ ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰ ਅਤੇ ਗੋਲਾ ਬਾਰੂਦ ਸੁਰੱਖਿਆ ਬਲਾਂ ਤੋਂ ਲੁੱਟੇ ਹੋਏ ਹਨ। ਕੇ. ਸੀ. ਪੀ.-ਐੱਨ. ਦੇ ਗ੍ਰਿਫਤਾਰ ਮੈਂਬਰਾਂ ਦੀ ਪਛਾਣ ਐੱਲ ਅਲੀਨ, ਹੇਰੀਸ਼ ਮਾਇਬਮ ਅਤੇ ਬੇਲਾ ਓਇਨਮ ਵਜੋਂ ਹੋਈ ਹੈ।


author

Aarti dhillon

Content Editor

Related News