ਚੁੱਕੇ ਗਏ ਬਾਈਕ ''ਤੇ ਬੈਠ ਪਿਸਤੌਲ ਲਹਿਰਾਉਣ ਵਾਲੇ ''ਬਦਮਾਸ਼'', ਵੀਡੀਓ ਵਾਇਰਲ ਹੋਣ ਮਗਰੋਂ ਹੋਈ ਕਾਰਵਾਈ

Wednesday, Jan 29, 2025 - 05:18 AM (IST)

ਚੁੱਕੇ ਗਏ ਬਾਈਕ ''ਤੇ ਬੈਠ ਪਿਸਤੌਲ ਲਹਿਰਾਉਣ ਵਾਲੇ ''ਬਦਮਾਸ਼'', ਵੀਡੀਓ ਵਾਇਰਲ ਹੋਣ ਮਗਰੋਂ ਹੋਈ ਕਾਰਵਾਈ

ਲੁਧਿਆਣਾ (ਰਾਜ)- ਬੀਤੇ ਦਿਨਾਂ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ 3 ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਜਾ ਰਹੇ ਹਨ ਤਾਂ ਇਕ ਨੌਜਵਾਨ ਨੇ ਹੱਥ ’ਚ ਪਿਸਤੌਲ ਫੜੀ ਸੀ ਅਤੇ ਸ਼ਰੇਬਾਜ਼ਾਰ ਲਹਿਰਾਉਂਦੇ ਹੋਏ ਅਤੇ ਲੋਕਾਂ ਨੂੰ ਧਮਕਾਉਂਦੇ ਹੋਏ ਸੜਕ ’ਤੇ ਜਾ ਰਹੇ ਸਨ। ਵੀਡੀਓ ’ਚ ਮੁਲਜ਼ਮਾਂ ਦੇ ਬਾਈਕ ਦਾ ਨੰਬਰ ਸਾਫ ਨਜ਼ਰ ਆ ਰਿਹਾ ਸੀ।

ਇਸ ਖ਼ਬਰ ਨੂੰ ‘ਜਗ ਬਾਣੀ’ ਨਿਊਜ਼ ’ਚ ਪ੍ਰਮੁੱਖਤਾ ਨਾਲ ਵੀ ਪ੍ਰਕਾਸ਼ਿਤ ਕੀਤਾ ਸੀ, ਜਿਸ ਤੋਂ ਬਾਅਦ ਜਿਉਂ ਹੀ ਪੁਲਸ ਨੂੰ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕੀਤੀ ਗਈ। ਮੁਲਜ਼ਮਾਂ ਨੂੰ ਫੜਨ ਲਈ ਸਾਰੇ ਥਾਣਿਆਂ ਦੀ ਪੁਲਸ ਨੂੰ ਅਲਰਟ ਕੀਤਾ ਗਿਆ। ਮੁਲਜ਼ਮਾਂ ਦੇ ਬਾਈਕ ਦਾ ਨੰਬਰ ਟ੍ਰੇਸ ਕਰ ਕੇ ਪੁਲਸ ਨੇ ਇਕ-ਇਕ ਕਰ ਕੇ ਤਿੰਨਾਂ ਮੁਲਜ਼ਮਾਂ ਨੂੰ ਦਬੋਚ ਲਿਆ।

PunjabKesari

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਸਖ਼ਤ ਪਾਬੰਦੀਆਂ, ਨਾ ਮੰਨਣ 'ਤੇ ਹੋਵੇਗੀ ਵੱਡੀ ਕਾਰਵਾਈ

 

ਫੜੇ ਗਏ ਮੁਲਜ਼ਮਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ, ਕ੍ਰਿਸ਼ਨਾ ਦੀਕਸ਼ਿਤ ਤੇ ਜਤਿਨ ਮਹਿਰਾ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਤੋਂ ਬਾਈਕ ਅਤੇ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮਾਂ ਖਿਲਾਫ਼ ਥਾਣਾ ਦੁੱਗਰੀ ’ਚ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਪਿਸਤੌਲ ਕਿਥੋਂ ਲੈ ਕੇ ਆਏ ਸਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News