ਪੁਲਸ ਕਰਮੀ 'ਤੇ ਹਮਲੇ 'ਚ ਸ਼ਾਮਲ 3 'ਹਾਈਬ੍ਰਿਡ' ਅੱਤਵਾਦੀ ਗ੍ਰਿਫ਼ਤਾਰ

Sunday, Dec 17, 2023 - 02:18 PM (IST)

ਪੁਲਸ ਕਰਮੀ 'ਤੇ ਹਮਲੇ 'ਚ ਸ਼ਾਮਲ 3 'ਹਾਈਬ੍ਰਿਡ' ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਪੁਲਸ ਜਨਰਲ ਇੰਸਪੈਕਟਰ ਆਰ.ਆਰ. ਸਵੈਨ ਨੇ ਐਤਵਾਰ ਨੂੰ ਕਿਹਾ ਕਿ ਸ਼੍ਰੀਨਗਰ ਸ਼ਹਿਰ ਦੇ ਬੇਮਿਨਾ ਇਲਾਕੇ 'ਚ ਪਿਛਲੇ ਹਫ਼ਤੇ ਇਕ ਪੁਲਸ ਕਰਮੀ 'ਤੇ ਹੋਏ ਹਮਲੇ 'ਚ ਸ਼ਾਮਲ ਤਿੰਨ 'ਹਾਈਬ੍ਰਿਡ' ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਾਂਸਟੇਬਲ ਮੁਹੰਮਦ ਹਫੀਜ਼ ਚਕ 'ਤੇ 9 ਦਸੰਬਰ ਨੂੰ ਉਸ ਸਮੇਂ ਹਮਲਾ ਕੀਤਾ ਗਿਆ, ਜਦੋਂ ਉਹ ਡਿਊਟੀ ਤੋਂ ਬਾਅਦ ਘਰ ਪਰਤ ਰਹੇ ਸਨ।

ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ ਘੁਸਪੈਠ ਦੀ ਫਿਰਾਕ 'ਚ ਹਨ ਕਰੀਬ 300 ਅੱਤਵਾਦੀ

ਡੀ.ਜੀ.ਪੀ. ਨੇ ਵੇਰਵਾ ਦਿੰਦੇ ਹੋਏ ਕਿਹਾ ਕਿ ਹਮਲੇ ਦੀ ਸਾਜਿਸ਼ ਪਾਕਿਸਤਾਨ ਸਥਿਤ ਅੱਤਵਾਦੀ ਅਰਜੁਮੰਦ ਹਮਜ਼ਾ ਬੁਰਹਾਨ ਨੇ ਰਚੀ ਸੀ, ਜੋ ਇਕ ਸਥਾਨਕ ਮਾਸਟਰਮਾਈਂਡ ਦਾਨਿਸ਼ ਅਹਿਮਦ ਮੱਲਾ ਦੇ ਸੰਪਰਕ 'ਚ ਆਇਆ ਸੀ। ਪੁਲਸ ਨੇ ਕਿਹਾ ਕਿ ਹਾਈਬ੍ਰਿਡ ਅੱਤਵਾਦੀ ਉਹ ਹੁੰਦੇ ਹਨ ਜੋ ਹਮਲੇ ਕਰਦੇ ਹਨ ਅਤੇ ਫਿਰ ਆਪਣੇ ਨਿਯਮਿਤ ਜੀਵਨ 'ਚ ਵਾਪਸ ਆ ਜਾਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News