ਜੰਮੂ-ਕਸ਼ਮੀਰ: BJP ਉਪ-ਪ੍ਰਧਾਨ ''ਤੇ ਹੋਏ ਅੱਤਵਾਦੀ ਹਮਲੇ ''ਚ ਹਿਜ਼ਬੁਲ ਦੇ 3 ਸਾਥੀ ਗ੍ਰਿਫਤਾਰ

Monday, Nov 02, 2020 - 06:31 PM (IST)

ਜੰਮੂ-ਕਸ਼ਮੀਰ: BJP ਉਪ-ਪ੍ਰਧਾਨ ''ਤੇ ਹੋਏ ਅੱਤਵਾਦੀ ਹਮਲੇ ''ਚ ਹਿਜ਼ਬੁਲ ਦੇ 3 ਸਾਥੀ ਗ੍ਰਿਫਤਾਰ

ਨਵੀਂ ਦਿੱਲੀ - ਜੰਮੂ-ਕਸ਼ਮੀਰ ਦੇ ਗਾਂਦਰਬਲ ਜ਼ਿਲ੍ਹੇ 'ਚ 6 ਅਕਤੂਬਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਉਪ-ਪ੍ਰਧਾਨ ਘਰ ਹੋਏ ਅੱਤਵਾਦੀ ਹਮਲੇ 'ਚ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗਾਂਦਰਬਲ ਦੇ SSP ਨੇ ਸੋਮਵਾਰ ਨੂੰ ਦੱਸਿਆ ਕਿ ਇਸ ਮਾਮਲੇ 'ਚ ਤਿੰਨ ਅੱਤਵਾਦੀ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਇਸ ਹਮਲੇ ਨੂੰ ਓਵਰਗ੍ਰਾਉਂਡ ਵਰਕਰਾਂ ਨੇ ਅੰਜਾਮ ਦਿੱਤਾ ਸੀ ਜੋ ਹਸਪਤਾਲ ਅਤੇ ਬੈਂਕ 'ਚ ਪ੍ਰਾਈਵੇਟ ਸਕਿਊਰਿਟੀ ਗਾਰਡ ਦੇ ਤੌਰ 'ਤੇ ਕੰਮ ਕਰਦੇ ਸਨ। ਦੱਸ ਦਈਏ ਕਿ ਹਮਲੇ ਵਾਲੇ ਦਿਨ ਪੁਲਸ ਦੀ ਜਵਾਬੀ ਕਾਰਵਾਈ 'ਚ ਅੱਤਵਾਦੀ ਸ਼ਬੀਰ ਏ. ਸ਼ਾਹ ਮਾਰਿਆ ਗਿਆ ਸੀ, ਜਦੋਂ ਕਿ ਇੱਕ ਕਾਨਸਟੇਬਲ ਮੁਹੰਮਦ ਅਲਤਾਫ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਦੱਸ ਦਈਏ ਕਿ ਗਾਂਦਰਬਲ ਜ਼ਿਲ੍ਹੇ 'ਚ ਨੁਨਾਰ ਦੇ ਭਾਜਪਾ ਜ਼ਿਲ੍ਹਾ ਉਪ-ਪ੍ਰਧਾਨ ਗੁਲਾਮ ਕਾਦਿਰ 'ਤੇ 6 ਅਕਤੂਬਰ ਨੂੰ ਕੁੱਝ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ। ਸੂਚਨਾ ਮਿਲਦੇ ਹੀ ਜੰਮੂ-ਕਸ਼ਮੀਰ ਪੁਲਸ ਹਰਕਤ 'ਚ ਆਈ ਅਤੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ। ਐੱਸ.ਐੱਸ.ਪੀ. ਕੇ. ਪੋਸਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ  ਦੌਰਾਨ ਹਸਪਤਾਲ ਦੇ ਸਕਿਊਰਿਟੀ ਗਾਰਡ ਦੇ ਰੂਪ 'ਚ ਕੰਮ ਕਰ ਰਹੇ ਕੈਸਰ ਅਹਿਮਦ ਸ਼ੇਖ, ਹਿਜ਼ਬੁਲ ਮੁਜਾਹਿਦੀਨ ਦੇ ਸਰਗਰਮ ਮੈਂਬਰ ਦਾ ਪਤਾ ਚੱਲਿਆ। ਉਸ ਦੇ ਦੋ ਸਾਥੀ ਜੋ SKIMS 'ਚ ATM ਗਾਰਡ ਅਤੇ SMHS 'ਚ ਪ੍ਰਾਇਵੇਟ ਸਕਿਊਰਿਟੀ ਗਾਰਡ ਦੇ ਰੂਪ 'ਚ ਕੰਮ ਕਰ ਰਿਹਾ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਕੇ. ਪੋਸਵਾਲ ਨੇ ਅੱਗੇ ਕਿਹਾ, ਗ੍ਰਿਫਤਾਰ ਕੀਤੇ ਗਏ ਅੱਤਵਾਦੀ ਸਾਥੀਆਂ ਨੇ ਨੌਜਵਾਨਾਂ ਨੂੰ ਅੱਤਵਾਦ 'ਚ ਸ਼ਾਮਲ ਕਰਨ ਲਈ ਮੋਬਾਈਲ ਐਪ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ। ਜਾਂਚ ਤੋਂ ਪਤਾ ਲੱਗਾ ਕਿ ਉਹ ਹਮਲੇ ਦੀ ਯੋਜਨਾ ਬਣਾ ਰਹੇ ਸਨ। ਉਹ ਪਾਕਿ 'ਚ ਆਪਣੇ ਸਾਥੀਆਂ ਦੇ ਸੰਪਰਕ 'ਚ ਸਨ। ਅਸੀਂ 2 ਪਿਸਟਲ, ਮੈਗਜ਼ੀਨ, ਗੋਲਾ-ਬਾਰੂਦ, ਡੇਟੋਨੇਟਰ ਅਤੇ ਪਾਕਿਸਤਾਨੀ ਝੰਡਾ ਬਰਾਮਦ ਕੀਤਾ ਹੈ। ਪੁਲਸ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਕੈਸਰ ਅਹਿਮਦ ਸ਼ੇਖ ਨੇ ਦੱਸਿਆ ਕਿ ਇਸ ਹਮਲੇ 'ਚ ਉਸਦੇ ਦੋ ਸਾਥੀ ਵੀ ਸ਼ਾਮਲ ਸਨ, ਜੋ ਜੰਮੂ-ਕਸ਼ਮੀਰ 'ਚ ਹੀ ਓਵਰਗ੍ਰਾਉਂਡ ਵਰਕਰ ਹਨ। ਪੁਲਸ ਨੇ ਤਿੰਨਾਂ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Inder Prajapati

Content Editor

Related News