ਬੰਗਲਾਦੇਸ਼ ''ਚ ਚੋਣਾਂ ਦੀ ਨਿਗਰਾਨੀ ਲਈ ਭਾਰਤ ਤੋਂ ਚੋਣ ਕਮਿਸ਼ਨ ਦੇ 3 ਮੈਂਬਰ ਪਹੁੰਚੇ ਢਾਕਾ

01/06/2024 9:59:49 AM

ਢਾਕਾ (ਭਾਸ਼ਾ)- ਬੰਗਲਾਦੇਸ਼ ਵਿਚ ਐਤਵਾਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੀ ਨਿਗਰਾਨੀ ਕਰਨ ਲਈ ਭਾਰਤ ਤੋਂ 3 ਅਬਜ਼ਰਵਰਾਂ ਸਮੇਤ 100 ਤੋਂ ਵੱਧ ਵਿਦੇਸ਼ੀ ਅਬਜ਼ਰਵਰ ਸ਼ੁੱਕਰਵਾਰ ਨੂੰ ਢਾਕਾ ਪਹੁੰਚੇ। ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐੱਨ.ਪੀ.) ਨੇ ਚੋਣਾਂ ਦਾ ਬਾਈਕਾਟ ਕੀਤਾ ਹੈ ਅਤੇ ਉਹ 48 ਘੰਟਿਆਂ ਦੀ ਦੇਸ਼ ਪੱਧਰੀ ਆਮ ਹੜਤਾਲ ਦਾ ਸੱਦਾ ਦੇ ਚੁੱਕੀ ਹੈ। 

ਇਹ ਵੀ ਪੜ੍ਹੋ: ਜਹਾਜ਼ 'ਚ 2 ਧੀਆਂ ਨਾਲ ਸਫ਼ਰ ਕਰ ਰਹੇ ਸਨ ਅਦਾਕਾਰ ਕ੍ਰਿਸਚੀਅਨ ਓਲੀਵਰ, ਸਮੁੰਦਰ 'ਚ ਡਿੱਗਿਆ ਪਲੇਨ, ਮੌਤ

ਵਿਦੇਸ਼ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਦਾ 3 ਮੈਂਬਰੀ ਵਫ਼ਦ ਸ਼ੁੱਕਰਵਾਰ ਨੂੰ ਢਾਕਾ ਪਹੁੰਚਿਆ ਹੈ, ਜਦਕਿ 7 ਜਨਵਰੀ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਵੱਖ-ਵੱਖ ਦੇਸ਼ਾਂ ਦੇ 122 ਹੋਰ ਨਿਗਰਾਨ ਇੱਥੇ ਪਹੁੰਚਣ ਵਾਲੇ ਹਨ। ਸੰਯੁਕਤ ਰਾਸ਼ਟਰ ਨੇ ਚੋਣਾਂ ’ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਹੈ। ਹੋਰ ਚੋਣ ਅਬਜ਼ਰਵਰਾਂ ਵਿਚ ਯੂਰਪੀਅਨ ਯੂਨੀਅਨ, ਰਾਸ਼ਟਰਮੰਡਲ, ਅਮਰੀਕਾ ਸਥਿਤ ਇੰਟਰਨੈਸ਼ਨਲ ਰਿਪਬਲਿਕਨ ਇੰਸਟੀਚਿਊਟ (ਆਈ.ਆਰ.ਆਈ.) ਅਤੇ ਨੈਸ਼ਨਲ ਡੈਮੋਕ੍ਰੇਟਿਕ ਇੰਸਟੀਚਿਊਟ (ਐੱਨ.ਡੀ.ਆਈ.), ਦੱਖਣੀ ਏਸ਼ੀਆ ਡੈਮੋਕ੍ਰੇਟਿਕ ਫੋਰਮ (ਐੱਸ.ਏ.ਡੀ.ਐੱਫ.) ਅਤੇ ਹੋਰ ਵੱਕਾਰੀ ਸੰਸਥਾਵਾਂ ਦੇ ਮੈਂਬਰ ਸ਼ਾਮਲ ਹਨ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News