ਸੜਕ ਕੰਢੇ ਖੜ੍ਹੇ ਵਾਹਨ ਨਾਲ ਜਾ ਟਕਰਾਈ ਬੱਸ, ਮਾਲਕ ਸਣੇ 3 ਲੋਕਾਂ ਦੀ ਮੌਤ

03/27/2023 11:30:13 PM

ਭੁਵਨੇਸ਼ਵਰ (ਯੂ. ਐੱਨ. ਆਈ.)- ਓਡਿਸ਼ਾ ’ਚ ਰਾਉਰਕੇਲਾ ਦੇ ਚਾਂਦੀਪੋਸ਼ ਦੇ ਕੋਲ ਸੋਮਵਾਰ ਨੂੰ ਬੱਸ ਦੇ ਸੜਕ ’ਤੇ ਖੜ੍ਹੇ ਵਾਹਨ ਨਾਲ ਟਕਰਾ ਜਾਣ ਨਾਲ ਬੱਸ ਮਾਲਕ ਅਤੇ ਚਾਲਕ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਪੁਲਸ ਨੇ ਦੱਸਿਆ ਕਿ ਹਾਦਸਾ ਅੱਜ ਤੜਕੇ ਉਸ ਵੇਲੇ ਹੋਇਆ, ਜਦੋਂ ਭੁਵਨੇਸ਼ਵਰ ਤੋਂ ਰਾਉਰਕੇਲਾ ਜਾ ਰਹੀ ਬੱਸ ਚਾਂਦੀਪੋਸ਼ ਦੇ ਨੇੜੇ ਸੜਕ ਦੇ ਕੰਡੇ ਖੜ੍ਹੇ ਵਾਹਨ ਨਾਲ ਟਕਰਾ ਗਈ।

ਇਹ ਖ਼ਬਰ ਵੀ ਪੜ੍ਹੋ - ਕੂਨੋ ਨੈਸ਼ਨਲ ਪਾਰਕ 'ਚ ਚੀਤੇ ਦੀ ਹੋਈ ਮੌਤ, ਪਿਛਲੇ ਸਾਲ ਨਮੀਬੀਆ ਤੋਂ ਲਿਆਂਦੀ ਗਈ ਸੀ 'ਸਾਸ਼ਾ'

ਸਾਰੇ ਜ਼ਖ਼ਮੀਆਂ ਨੂੰ ਰਾਉਰਕੇਲਾ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਾਇਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News