ਕਾਰ ਨੇ ਆਟੋ ਰਿਕਸ਼ਾ ਨੂੰ ਮਾਰੀ ਟੱਕਰ, 3 ਔਰਤਾਂ ਨੂੰ ਮਿਲੀ ਦਰਦਨਾਕ ਮੌਤ

Monday, Sep 25, 2023 - 02:55 PM (IST)

ਕਾਰ ਨੇ ਆਟੋ ਰਿਕਸ਼ਾ ਨੂੰ ਮਾਰੀ ਟੱਕਰ, 3 ਔਰਤਾਂ ਨੂੰ ਮਿਲੀ ਦਰਦਨਾਕ ਮੌਤ

ਪਲਵਲ (ਭਾਸ਼ਾ)- ਪਲਵਲ-ਸੋਹਨਾ ਰੋਡ 'ਤੇ ਘੁਘੇਰਾ ਪਿੰਡ ਕੋਲ ਇਕ ਕਾਰ ਨੇ ਆਟੋ ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ 12 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਘਟਨਾ ਦੀ ਜਾਣਕਾਰੀ ਐਤਵਾਰ ਸ਼ਾਮ ਕਰੀਬ 7.30 ਵਜੇ ਮਿਲੀ ਅਤੇ ਇਕ ਟੀਮ ਨੂੰ ਮੌਕੇ 'ਤੇ ਭੇਜਿਆ ਗਿਆ, ਜੋ ਜ਼ਖ਼ਮੀਆਂ ਨੂੰ ਹਸਪਤਾਲ ਲੈ ਗਈ। 

ਇਹ ਵੀ ਪੜ੍ਹੋ : AC ਲਗਾ ਕੇ ਸੌਂ ਗਿਆ ਡਾਕਟਰ, ਨਿੱਜੀ ਕਲੀਨਿਕ 'ਚ ਦਾਖ਼ਲ 2 ਨਵਜਨਮੇ ਬੱਚਿਆਂ ਨਾਲ ਵਾਪਰਿਆ ਭਾਣਾ

ਹਸਪਤਾਲ 'ਚ ਡਾਕਟਰਾਂ ਨੇ ਤਿੰਨ ਔਰਤਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ, ਜਦੋਂ ਕਿ 12 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਹੋਰ ਹਸਪਤਾਲਾਂ 'ਚ ਰੈਫਰ ਕੀਤਾ ਗਿਆ ਹੈ। ਚਾਂਦਹਟ ਪੁਲਸ ਥਾਣੇ ਦੇ ਇੰਚਾਰਜ ਕੈਲਾਸ਼ ਚੰਦ ਨੇ ਕਿਹਾ,''ਹਾਦਸੇ ਤੋਂ ਬਾਅਦ ਕਾਰ ਡਰਾਈਵਰ ਦੌੜਨ 'ਚ ਸਫ਼ਲ ਰਿਹਾ। ਉਸ ਨੂੰ ਫੜਨ ਲਈ ਭਾਲ ਜਾਰੀ ਹੈ।''

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News